ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਸਤੰਬਰ
ਪੁਲੀਸ ਦੇ ਏਡੀਜੀਪੀ ਐੱਮਐੱਫ ਫਾਰੂਕੀ ਦੀ ਅਗਵਾਈ ਹੇਠ ਇੱਥੇ ਪੁਲੀਸ ਕਮਿਸ਼ਟਨਰੇਟ ਅਤੇ ਬਾਰਡਰ ਰੇਂਜ ਦੇ ਐੱਸਐੱਸਪੀ ਅਤੇ ਹੋਰ ਪੁਲੀਸ ਅਧਿਕਾਰੀਆਂ ਦੀ ਮੀਟਿੰਗ ਹੋਈ ਹੈ ਜਿਸ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਲਈ ਬਣਾਏ ਗਏ ਪੋਰਟਲ ਬਾਰੇ ਚਰਚਾ ਕੀਤੀ ਗਈ ਹੈ।ਮਿਲੇ ਵੇਰਵਿਆਂ ਮੁਤਾਬਕ ਇਸ ਮੀਟਿੰਗ ਵਿਚ ਸ਼ਿਕਾਇਤ ਨਿਵਾਰਨ ਸਬੰਧੀ ਬਣਾਏ ਗਏ ਇਸ ਪੋਰਟਲ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਇਸ ਰਾਹੀਂ ਸ਼ਿਕਾਇਤ ਥਾਣਿਆਂ ਵਿਚ ਅਤੇ ਐੱਸਐੱਸਪੀ ਨੂੰ ਸਿੱਧੇ ਤੌਰ ’ਤੇ ਵੀ ਭੇਜੀ ਜਾ ਸਕਦੀ ਹੈ । ਉਨ੍ਹਾਂ ਕਿਹਾ ਕਿ ਇਸ ਪੋਰਟਲ ਰਾਹੀਂ ਆਈ ਸ਼ਿਕਾਇਤ ਨੂੰ ਸਮਾਂਬੱਧ ਤਰੀਕੇ ਨਾਲ ਨਿਪਟਾਇਆ ਜਾਵੇਗਾ।