ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 24 ਜੂਨ
ਕਰੋਨਾ ਦੇ ਕੇਸਾਂ ਵਿਚ ਆ ਰਹੀ ਕਮੀ ਦੇ ਕਾਰਨ ਹੁਣ ਜਿਲਾ ਪ੍ਰਸ਼ਾਸਨ ਵਲੋਂ ਐਤਵਾਰ ਨੂੰ ਵੀ ਸਵੇਰੇ 5 ਵਜੇ ਤੋ ਰਾਤ 8 ਵਜੇ ਤਕ ਦੁਕਾਨਾਂ ਖੋਲ੍ਹਣ ਦੀ ਰਾਹਤ ਦੇ ਦਿੱਤੀ ਹੈ। ਜਿਲਾ ਮੈਜਿਸਟ੍ਰੇਟ ਵਜੋ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਇਸ ਸਬੰਧ ਵਿਚ ਰਸਮੀ ਆਦੇਸ਼ ਜਾਰੀ ਕਰ ਦਿੱਤੇ ਹਨ ਅਤੇ ਜਿਸ ਦੇ ਤਹਿਤ ਇਸ ਵਾਰ ਐਤਵਾਰ 27 ਜੂਨ ਨੂੰ ਜਰੂਰੀ ਅਤੇ ਗੈਰ ਜਰੂਰੀ ਸਮਾਨ ਦੀਆਂ ਸਾਰੀਆਂ ਦੁਕਾਨਾਂ ਖੁੱਲ੍ਹ ਸਕਣਗੀਆਂ । ਉਨ੍ਹਾਂ ਕਿਹਾ ਕਿ ਬਾਕੀ ਰੋਕਾਂ ਪਹਿਲਾਂ ਵਾਂਗ ਹੀ ਜਾਰੀ ਰਹਿਣਗੀਆਂ।ਇਸ ਤੋ ਪਹਿਲਾ ਐਤਵਾਰ ਨੂੰ ਮੁਕੰਮਲ ਤਾਲਾਬੰਦੀ ਚੱਲ ਰਹੀ ਸੀ। ਇਸ ਤੋ ਇਲਾਵਾ ਆਮ ਦਿਨਾਂ ਵਿਚ ਰਾਤ 8 ਵਜੇ ਤੋ ਸਵੇਰ 5 ਵਜੇ ਤੱਕ ਕਰਫਿਉ ਚੱਲ ਰਿਹਾ ਹੈ।