ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 10 ਜੁਲਾਈ
ਆਈ.ਸੀ.ਐੱਸ.ਈ. ਬੋਰਡ ਦੀ ਦਸਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੇ ਐਲਾਨੇ ਨਤੀਜਿਆਂ ਵਿੱਚ ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਗੋਲਡਨ ਐਵੀਨਿਊ ਬਰਾਂਚ ਸਕੂਲ ਪ੍ਰਿੰਸੀਪਲ ਸਤਿੰਦਰ ਕੌਰ ਮਰਵਾਹਾ ਨੇ ਦੱਸਿਆ ਹੈ ਕਿ ਐਫੀਲੀਏਸ਼ਨ ਮਿਲਣ ਉਪਰੰਤ ਪਹਿਲੇ ਸੈਸ਼ਨ ’ਚ ਹੀ ਉਨਾਂ ਦੇ ਸਕੂਲ ਦਾ ਨਤੀਜਾ 100% ਰਿਹਾ ਹੈ। 2019-20 ਸੈਸ਼ਨ ਦੌਰਾਨ ਸਕੂਲ ਦੇ 90 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ, ਜਿਨ੍ਹਾਂ ਵਿੱਚ 33 ਵਿਦਿਆਰਥੀਆਂ ਨੇ ਮੈਰਿਟ ਪੁਜੀਸ਼ਨ ਹਾਸਲ ਕੀਤੀ, ਜਦਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਬਵਨੀਤ ਕੌਰ 95.2% ਅੰਕ ਪ੍ਰਾਪਤ ਕਰ ਕੇ ਸਕੂਲ ਵਿੱਚੋਂ ਅੱਵਲ ਰਹੀ। ਸਕੂਲ ਦੇ ਮੈਂਬਰ ਇੰਚਾਰਜ ਸਰਦਾਰ ਅਜੀਤ ਸਿੰਘ ਬਸਰਾ ਅਤੇ ਸਰਦਾਰ ਜਸਪਾਲ ਸਿੰਘ ਢਿੱਲੋਂ ਨੇ ਇਸ ਸ਼ਾਨਦਾਰ ਸਫਲਤਾ ’ਤੇ ਸਕੂਲ ਦੇ ਪ੍ਰਿੰਸੀਪਲ, ਸਟਾਫ਼ ਅਤੇ ਬੱਚਿਆਂ ਨੂੰ ਵਧਾਈ ਦਿੱਤੀ ਹੈ। ਬਸੰਤ ਐਵੇਨਿਊ ਸਕੂਲ ਬਰਾਂਚ ਪ੍ਰਿੰਸੀਪਲ ਨਿਰਮਲ ਕੌਰ ਨੇ ਦੱਸਿਆ ਹੈ ਕਿ ਦਸਵੀ ਆਈ.ਸੀ.ਐੱਸ.ਈ ਬੋਰਡ ਪ੍ਰੀਖਿਆ ਦਾ ਨਤੀਜਾ 100 ਫੀਸਦ ਰਿਹਾ ਹੈ। ਪ੍ਰੀਖਿਆ ਵਿੱਚ ਬੈਠੇ ਕੁੱਲ 110 ਵਿਦਿਆਰਥੀ ਵਿੱਚੋਂ 53 ਵਿਦਿਆਰਥੀਆਂ ਨੇ 90 ਫੀਸਦ, 51 ਨੇ 80 ਤੋਂ 89 ਫੀਸਦ ਅਤੇ 12 ਨੇ 70 ਤੋਂ 79 ਫੀਸਦ ਨੰਬਰ ਹਾਸਲ ਕੀਤੇ ਹਨ। ਸਕੂਲ ਦੀ ਵਿਦਿਆਰਥਣ ਗੁੰਜਣ ਨੇ 98 ਫੀਸਦ ਨੰਬਰ ਲੈ ਕੇ ਪਹਿਲਾ ਸਥਾਨ ਲ਼ਿਆ ਹੈ। ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ, ਚੇਅਰਮੈਨ ਚੀਫ ਖਾਲਸਾ ਦੀਵਾਨ ਸਕੂਲ ਭਾਗ ਸਿੰਘ ਅਣਖੀ ਅਤੇ ਸਕੂਲ ਮੈਂਬਰ ਇੰਚਾਰਜ ਰਣਦੀਪ ਸਿੰਘ ਤੇ ਸ੍ਰੀਮਤੀ ਰਮਿੰਦਰ ਕੌਰ ਨੇ ਸਕੂਲ ਨੂੰ ਇਸ ਪ੍ਰਾਪਤੀ ‘ਤੇ ਮੁਬਾਰਕਾਂ ਦਿੱਤੀਆਂ ਹਨ।