ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 5 ਅਗਸਤ
ਨੈਸ਼ਨਲ ਸਕੂਲ ਆਫ ਡਰਾਮਾ ਵਲੋਂ ਅੰਮ੍ਰਿਤਸਰ ਵਿੱਚ ਆਜ਼ਾਦੀ ਦੇ ਅੰਮ੍ਰਿਤ ਮਹਾ ਉਤਸਵ ਤਹਿਤ ਕਰਵਾਏ ਜਾ ਰਹੇ 22ਵੇਂ ਭਾਰਤ ਰੰਗ ਮਹਾਉਤਸਵ ਦੇ ਆਖ਼ਰੀ ਦਿਨ ਦੇਸ਼ ਭਗਤੀ ਦਾ ਗੂੜ੍ਹਾ ਰੰਗ ਨਜ਼ਰੀਂ ਪਿਆ। ਸਭ ਤੋਂ ਪਹਿਲਾਂ ਪਰਾਗ ਸਮਰਾਹ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆ’ ਆਖਿਆ। ਉਪਰੰਤ ਨਾਟਕ ‘ਜੱਲ੍ਹਿਆਂਵਾਲਾ ਬਾਗ’ ਦੇ ਰਾਹੀਂ ਕ੍ਰਾਂਤੀਕਾਰੀਆਂ ਵਲੋਂ ਅੰਗਰੇਜ਼ਾਂ ਦੇ ਖ਼ਿਲਾਫ਼ ਆਵਾਜ਼ ਚੁੱਕਣ ਦੇ ਸਮੇਂ ਨੂੰ ਸੂਰਜ ਪ੍ਰਕਾਸ਼ ਵਲੋਂ ਲਿਖੇ ਅਤੇ ਅਮਾਨਾ ਧਿਆਨ ਤੇ ਵਿਨੇ ਸ਼ੁਕਲਾ ਵਲੋਂ ਨਿਰਦੇਸ਼ਿਤ ਨਾਟਕ ’ਚ ਬਾਖੂਬੀ ਦਿਖਾਇਆ ਗਿਆ। ਫੈਸਟੀਵਲ ਦੇ ਅਖੀਰ ਵਿੱਚ ਨੈਸ਼ਨਲ ਸਕੂਲ ਆਫ ਡਰਾਮਾ ਦੇ ਅਲੁਮਿਨੀ ਰਾਜਿੰਦਰ ਸਿੰਘ ਨੇ ਸਭ ਮਹਿਮਾਨਾਂ, ਦਰਸ਼ਕਾਂ ਅਤੇ ਕਲਾਕਾਰਾਂ ਦਾ ਧੰਨਵਾਦ ਕੀਤਾ।
ਨਾਟਕ ਵਿੱਚ ਬਤੌਰ ਕਲਾਕਾਰ ਵਿਨੈ ਸ਼ੁਕਲਾ, ਅਜੈ ਕੁਮਾਰ ਵਰਮਾ, ਹੇਮੰਤ ਰਾਠੀ, ਅੰਕੁਰ ਤਿਆਗੀ, ਰੇਨੂੰ ਤਿਰਮਿਜ਼ੀ ਖੰਨਾ, ਸਾਰੰਸ ਸਿੰਘ, ਵੰਸ਼ ਸਲੂਜਾ, ਅਸ਼ੋਕ ਬਨਥੀਆ, ਸ਼ਿਵ ਸ਼ਰਮਾ, ਅਰਬਾਜ਼ ਅਲੀ, ਛਾਇਆ ਸੋਨੀ, ਉਲੇਸ਼ ਖਨਦਾਰੇ, ਸਿਧਾਂਤ ਭਟਨਾਗਰ, ਸ਼ਾਲੀਨੀ ਸਾਨੀਲ, ਭਾਵਨਾ ਅਧੀਕਾਰੀ, ਡੈਵਿਡ ਮਦਾਨ, ਅਜ਼ਲਾਨ ਤਿਰਮਿਜ਼ੀ, ਸ਼ੁਭਮ ਸ਼ਰਮਾ, ਹੇਤ ਬਾਲਤ ਨੇ ਆਪਣੇ ਕਿਰਦਾਰ ਨਿਭਾਏ। ਲਾਈਟ ਡਿਜ਼ਾਇਨ ਦੀ ਵਾਗ ਡੋਰ ਕਮਲ ਜੈਨ ਅਤੇ ਸੈੱਟ ਡਿਜ਼ਾਇਨਿੰਗ ਦੀ ਜ਼ਿੰਮੇਵਾਰੀ ਦਿਨੇਸ਼ ਨਾਇਰ ਨੇ ਸੰਭਾਲੀ।