ਪੱਤਰ ਪ੍ਰੇਰਕ
ਅੰਮ੍ਰਿਤਸਰ, 6 ਜੁਲਾਈ
ਵਿਰਸਾ ਵਿਹਾਰ ਵਿੱਚ ਚੱਲ ਰਹੇ ਪੰਜਾਬ ਥੀਏਟਰ ਫੈਸਟੀਵਲ ਦੇ ਪੰਜਵੇਂ ਦਿਨ ਅਗਾਥਾ ਕ੍ਰਿਸਟੀ ਦਾ ਲਿਖਿਆ ਅਤੇ ਪ੍ਰੀਤਪਾਲ ਰੁਪਾਣਾ ਵੱਲੋਂ ਹਿੰਦੀ ਰੂਪਾਂਤਰਨ ਤੇ ਨਿਰਦੇਸ਼ਤ ਕੀਤਾ ਨਾਟਕ ‘ਕੜਿੱਕੀ’ (ਦਾ ਮਾਊਸ ਟ੍ਰੈਪ) ਦਾ ਸਫ਼ਲਤਾਪੂਰਵਕ ਮੰਚਨ ਕੀਤਾ ਗਿਆ। ਨਾਟਕ ਇੱਕ ਮਰਡਰ ਮਿਸਟਰੀ ਹੈ, ਜਿਸ ਦੇ ਅੰਤ ਵਿੱਚ ਭੇਤ ਖੁੱਲ੍ਹਦਾ ਹੈ। ਨਾਟਕ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਧ ਖੇਡੇ ਜਾਣ ਵਾਲਾ ਨਾਟਕ ਹੈ। ਇਸ ਨਾਟਕ ਵਿੱਚ ਰਜਨੀ, ਨਿਹਾਰਿਕਾ ਪਰਿਹਾਰ, ਬਬਲੀ ਸਿੰਘ, ਅੰਕਿਤ ਰਾਜਪੂਤ, ਵਿਸ਼ਾਲ ਸ਼ਿਰੰਗੀ, ਮਨਜਿੰਦਰ ਸਿੰਘ, ਗੌਰਵ ਸੁਮਨ ਆਦਿ ਕਲਾਕਾਰਾਂ ਨੇ ਆਪਣੀ ਦਮਦਾਰ ਅਦਾਕਾਰੀ ਪੇਸ਼ ਕੀਤੀ।