ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਮਾਰਚ
ਗੈਰ ਪੰਜਾਬੀ ਪਰਵਾਸੀ ਭਾਈਚਾਰੇ ਦੇ ਆਗੂ ਮਹੇਸ਼ ਵਰਮਾ ਨੇ ਦੋਸ਼ ਲਾਇਆ ਕਿ ਇਕ ਪਰਵਾਸੀ ਵਿਅਕਤੀ ਦੀ ਧੀ ਪਿਛਲੇ ਦੋ ਮਹੀਨੇ ਤੋਂ ਲਾਪਤਾ ਹੈ ਅਤੇ ਪੁਲੀਸ ਵਲੋਂ ਹੁਣ ਤਕ ਯੋਗ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਪਰਵਾਸੀ ਭਾਈਚਾਰੇ ਵਿਚ ਪੁਲੀਸ ਪ੍ਰਤੀ ਨਾਰਾਜ਼ਗੀ ਤੇ ਰੋਸ ਹੈ। ਉਨ੍ਹਾਂ ਦੱਸਿਆ ਕਿ ਬਿਹਾਰ ਵਾਸੀ ਸਚਿਤਾ ਸਿੰਘ ਮਕਬੂਲਪੁਰਾ ਇਲਾਕੇ ਹੇਠ ਆਉਂਦੀ ਸਬਜ਼ੀ ਮੰਡੀ ਵੱਲਾ ਨੇੜੇ ਝੁੱਗੀਆਂ ਵਿਚ ਰਹਿੰਦਾ ਹੈ। ਉਸ ਦੀ 14 ਸਾਲਾ ਨਾਬਾਲਗ ਕੁੜੀ 11 ਜਨਵਰੀ ਤੋਂ ਲਾਪਤਾ ਹੈ। ਪਹਿਲਾਂ ਹੀ ਵੱਡੀ ਜੱਦੋ ਜਹਿਦ ਤੋਂ ਬਾਅਦ ਇਕ ਮਹੀਨੇ ਮਗਰੋਂ ਕੁੜੀ ਦੀ ਗੁੰਮਸ਼ੁਦਗੀ ਬਾਰੇ ਰਿਪੋਰਟ ਦਰਜ ਹੋਈ ਸੀ ਪਰ ਅਜੇ ਤਕ ਵੀ ਕੋਈ ਕਾਰਵਾਈ ਨਹੀਂ ਹੋਈ।