ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 6 ਮਈ
ਸਾਹਿਤਕ ਮੈਗਜ਼ੀਨ ‘ਅੱਖਰ’ ਦਾ ਮੌਜੂਦਾ ਅੰਕ ਪੰਜਾਬੀ ਦੇ ਉੱਘੇ ਕਹਾਣੀਕਾਰ ਦਲਬੀਰ ਚੇਤਨ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਇਹ ਅੰਕ ਮਈ ਜੂਨ ਜੁਲਾਈ 2021 ਦਾ ਹੈ, ਜਿਸ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ ।
‘ਅੱਖਰ’ ਦੇ ਸੰਪਾਦਕ ਅਤੇ ਸ਼ਾਇਰ ਵਿਸ਼ਾਲ ਨੇ ਦੱਸਿਆ ਕਿ ਕਰੋਨਾ ਕਾਰਨ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਬਾਵਜੂਦ ਅੱਖਰ ਦਾ ਇਹ ਨਵਾਂ ਅੰਕ ਪਾਠਕਾਂ ਤੱਕ ਪਹੁੰਚਾਉਣ ਲਈ ਯਤਨ ਅਰੰਭ ਦਿੱਤੇ ਹਨ । ਇਹ ਅੰਕ ਕਹਾਣੀਕਾਰ ਦਲਬੀਰ ਚੇਤਨ ਦੀ ਯਾਦ ਨੂੰ ਸਮਰਪਿਤ ਹੈ। ਇਸ ਅੰਕ ਵਿੱਚ ਉਨ੍ਹਾਂ ਦੇ ਚਹੇਤਿਆਂ ਵੱਲੋਂ ਲਿਖੇ ਲੇਖ ਅਤੇ ਉਨ੍ਹਾਂ ਦੀ ਪਤਨੀ, ਬੇਟੇ ਅਤੇ ਬੇਟੀ ਵੱਲੋਂ ਵੀ ਲਿਖੇ ਲੇਖ ਸ਼ਾਮਲ ਹਨ। ਇਹ ਨਵਾਂ ਅੰਕ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਦੇ ਮੁਖੀ ਤੇ ਕਹਾਣੀਕਾਰ ਪ੍ਰਵੀਨ ਪੁਰੀ, ਸੰਪਾਦਕ ਵਿਸ਼ਾਲ, ‘ਅੱਖਰ’ ਦੇ ਸੰਪਾਦਕੀ ਬੋਰਡ ਦੇ ਮੈਂਬਰ ਸ਼ੇਖਰ, ਸਰਬਜੀਤ ਸਿੰਘ ਸੇਖੋਂ ਤੇ ਪਾਰਸ ਸ਼ਰਮਾ ਵੱਲੋਂ ਬੜੇ ਸਾਦੇ ਢੰਗ ਨਾਲ ਰਿਲੀਜ਼ ਕੀਤਾ ਗਿਆ ਹੈ।