ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਨਵੰਬਰ
ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਫੌਜ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਵੇਰਕਾ ਦੇ ਰੇਲਵੇ ਪੁਲ ਅਤੇ ਤਿੰਨ ਸਰਹੱਦੀ ਪਿੰਡਾਂ ਧਨੋਆ, ਮਾਹਵਾ ਤੇ ਕੱਕੜ ਲਈ ਐੱਨਓਸੀ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ, ਉਥੇ ਸਰਹੱਦੀ ਖੇਤਰ ਵਿਚ ਬਣੇ 13 ਪੁਲਾਂ ਨੂੰ ਚੌੜਾ ਕਰਨ ਲਈ ‘ਇਤਰਾਜ਼ ਨਹੀਂ’ ਦੇ ਸਰਟੀਫਿਕੇਟਾਂ ਦੇਣ ਦੀ ਮੰਗ ਕੀਤੀ ਹੈ। ਜਲੰਧਰ ਵਿੱਚ ਫੌਜੀ ਅਧਿਕਾਰੀ ਸ੍ਰੀ ਮੈਣੀ ਅਤੇ ਸ੍ਰੀ ਬੰਸੀ ਕੁਨੱਪਾ ਨਾਲ ਕੀਤੀ ਗੱਲਬਾਤ ਵਿੱਚ ਸ੍ਰੀ ਔਜਲਾ ਨੇ ਦੱਸਿਆ ਕਿ ਚੱਕ ਅੱਲਾ ਬਖਸ਼, ਧਾਰੀਵਾਲ, ਉਧੜ, ਧਨੋਆ ਖੁਰਦ, ਨੇਸ਼ਟਾ, ਗੱਲੂਵਾਲ, ਭਰੋਭਾਲ, ਭਿੰਡੀ ਸੈਦਾ, ਮੰਝ, ਭੱਗੂਪੁਰ ਦੇ ਪੁਲ ਵੀ ਚੌੜੇ ਕਰਨ ਦੀ ਤੁਰੰਤ ਲੋੜ ਹੈ।