ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 10 ਫਰਵਰੀ
ਖ਼ਾਲਸਾ ਕਾਲਜ ਫ਼ਾਰ ਵਿਮੈਨ ਦੇ ਸਾਇੰਸ ਵਿਭਾਗ ਵਲੋਂ ‘ਐਨਵਾਇਰਮੈਂਟਲ ਟੌਕਸੀਕੋਲੋਜੀ-ਇੱਕ ਪ੍ਰਮੁੱਖ ਚਿੰਤਾ’ ਵਿਸ਼ੇ ’ਤੇ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਸੈਮੀਨਾਰ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਬੋਟੈਨੀਕਲ ਅਤੇ ਵਾਤਾਵਰਨ ਵਿਗਿਆਨ ਵਿਭਾਗ ਪ੍ਰੋ: (ਡਾ.) ਸਤਵਿੰਦਰਜੀਤ ਕੌਰ ਨੇ ਕੀਤੀ। ਉਨ੍ਹਾਂ ਨੇ ਅਜੋਕੇ ਯੁੱਗ ’ਚ ਵਾਤਾਵਰਣ ਦੀ ਨਿਘਰਦੀ ਸਥਿਤੀ ਬਾਰੇ ਗੱਲ ਕੀਤੀ।
ਉਦਘਾਟਨੀ ਸੈਸ਼ਨ ਦੇ ਮੁੱਖ ਬੁਲਾਰੇ ਯੂਨੀਵਰਸਿਟੀ ਜ਼ੂਆਲੋਜੀ ਵਿਭਾਗ ਪ੍ਰੋ. (ਡਾ.) ਪੂਜਾ ਚੱਢਾ ਸਨ। ਜੀਨੋਟੌਕਸਸਿਟੀ ਦੇ ਖੇਤਰ ’ਚ ਮਾਹਿਰ ਡਾ. ਚੱਢਾ ਨੇ ਸੈਮੀਨਾਰ ਦੇ ਵਿਸ਼ੇ ’ਤੇ ਭਾਸ਼ਣ ਦਿੰਦਿਆਂ ਵਿਸ਼ਵ ਦੇ ਕੇਸ ਅਧਿਐਨਾਂ ਨੂੰ ਉਜ਼ਾਗਰ ਕੀਤਾ। ਉਨਾਂ ਨੇ ਕਿਹਾ ਕਿ ਜਿਥੇ ਵੱਖ-ਵੱਖ ਰਸਾਇਣਕ ਅਤੇ ਜੈਵਿਕ ਜ਼ਹਿਰਾਂ ਦੇ ਨੁਕਸਾਨਦੇਹ ਪ੍ਰਭਾਵਾਂ ਨੇ ਪ੍ਰਜਾਤੀਆਂ ਦੀ ਬਹੁਤਾਤ ’ਚ ਗਿਰਾਵਟ ਦਾ ਕਾਰਨ ਬਣਾਇਆ ਹੈ। ਡਾ. ਸੁਰਿੰਦਰ ਕੌਰ ਨੇ ਦੱਸਿਆ ਕਿ ਇਸ ਸੈਮੀਨਾਰ ’ਚ ਵਿਦੇਸ਼ਾਂ ਤੋਂ ਬੁਲਾਏ ਬੁਲਾਰਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਇਸ ਦੀ ਪ੍ਰਧਾਨਗੀ ਡਾ. ਸੈਲੇਸ਼ ਰਾਓ, ਸਟੈਨਫੋਰਡ ਯੂਨੀਵਰਸਿਟੀ, ਕੈਲੀਫੋਰਨੀਆ ਤੋਂ ਪੀ.ਐਚ.ਡੀ ਗਰੈਜੂਏਟ ਅਤੇ ਇਕ ਯੂ.ਐਸ ਅਧਾਰਿਤ ਗੈਰ-ਲਾਭਕਾਰੀ ਸੰਸਥਾ, ਕਲਾਈਮੇਟ ਹੀਲਰਜ਼ ਦੇ ਇਕ ਸੰਸਥਾਪਕ ਅਤੇ ਕਾਰਜ਼ਕਾਰੀ ਨਿਰਦੇਸ਼ਕ ਦੁਆਰਾ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਡਾ. ਰਾਓ ਨੇ ਪਸ਼ੂਆਂ ’ਤੇ ਬੇਰਹਿਮੀ ਖਤਮ ਕਰਨ ਅਤੇ ਕਾਰਬਨ ਨਿਕਾਸ ਨੂੰ ਘਟਾ ਕੇ ਗ੍ਰਹਿ ਨੂੰ ਬਚਾਉਣ ਲਈ ਸ਼ਾਕਾਹਾਰੀ ਅਪਨਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਵਿਖੇ ਨੈਸ਼ਨਲ ਸੈਂਟਰ ਫਾਰ ਬਾਇਓਟੈਕਨਾਲੋਜੀ ਇਨਫਰਮੇਸ਼ਨ ਦੀ ਸੀਨੀਅਰ ਵਿਗਿਆਨੀ ਡਾ. ਰਿਚਾ ਅਗਰਵਾਲ ਨੇ ਇਸ ਗੱਲਬਾਤ ਦੀ ਅਗਵਾਈ ਕੀਤੀ।