ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 9 ਨਵੰਬਰ
ਬੀਬੀਕੇ ਡੀਏਵੀ ਕਾਲਜ ਵਿਮੈਨ ਨੇ ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਅਧੀਨ ਰਜਿਸਟਰਡ ਨੈਸ਼ਨਲ ਐਜੂ ਟਰੱਸਟ ਆਫ਼ ਇੰਡੀਆ ਦੇ ਸਹਿਯੋਗ ਨਾਲ ਹੁਨਰ ਮੇਲੇ ਲਗਾਇਆ। ਜ਼ਿਲ੍ਹਾ ਅਦਾਲਤ ਅੰਮ੍ਰਿਤਸਰ ਦੀ ਚੀਫ਼ ਜੁਡੀਸ਼ਲ ਮੈਜਿਸਟਰੇਟ ਪਰਮਿੰਦਰ ਕੌਰ ਬੈਂਸ ਨੇ ਮੁੱਖ ਮਹਿਮਾਨ ਵਜੋਂ ਸ਼ਿਕਤਕੀਤੀ, ਜਦਕਿ ਜ਼ਿਲ੍ਹਾ ਅਦਾਲਤ ਦੇ ਵਧੀਕ ਸਿਵਲ ਜੱਜ ਸੁਪ੍ਰੀਤ ਕੌਰ ਵਿਸ਼ੇਸ਼ ਮਹਿਮਾਨ ਸਨ।
ਹੁਨਰ ਮੇਲੇ ਦੌਰਾਨ ਵਿਦਿਆਰਥੀਆਂ ਵਿੱਚ ਰਚਨਾਤਮਕਤਾ ਅਤੇ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ ਲਗਪਗ 70 ਸਟਾਲ ਲਗਾਏ ਗਏ। 139 ਵਿਦਿਆਰਥੀਆਂ ਨੇ ਟਾਈ ਐਂਡ ਡਾਈ, ਬਲਾਕ ਅਤੇ ਸਕਰੀਨ ਪ੍ਰਿੰਟਿੰਗ, ਅਪਹੋਲਸਟਰੀ ਅਤੇ ਯੂਟਿਲਟੀ ਆਈਟਮਾਂ, ਜੂਟ ਬੈਗ, ਮੁਰਲ, ਹੀਨਾ ਆਰਟ, ਨੇਲ ਆਰਟ, ਲਿਬਾਸ ਦੇ ਸਮਾਨ, ਸਕਾਰਫ਼, ਸਟੋਲ, ਵਾਲ ਹੈਂਗਿੰਗ, ਦੁਪੱਟਾ, ਸ਼ੀਸ਼ੇ, ਮੋਮਬੱਤੀਆਂ, ਦੀਵੇ, ਟੋਟੇ ਬੈਗ, ਗਹਿਣੇ, ਮੇਜ਼ ਕੱਪੜੇ ਆਦਿ ਦੇ ਅਣਗਿਣਤ ਸਟਾਲਾਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਭੇਲਪੁਰੀ ਆਦਿ ਦੇ ਸਟਾਲ ਵੀ ਲਗਾਏ।