ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 27 ਮਈ
ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਕੌਮੀ ਰੰਗਮੰਚ ਉਤਸਵ 2022 ਦੇ ਛੇਵੇਂ ਦਿਨ ਕੇਪੀ ਆਰਟ ਐਂਡ ਕਲਚਰ ਵੈੱਲਫੇਅਰ ਸੁਸਾਇਟੀ ਦੀ ਟੀਮ ਵੱਲੋਂ ਅਮਨ ਭਾਰਦਵਾਜ ਦਾ ਲਿਖਿਆ ਤੇ ਨਿਰਦੇਸ਼ਤ ਕੀਤਾ ਪੰਜਾਬੀ ਕਾਮੇਡੀ ਨਾਟਕ ‘ਮੈਂ ਕੀ ਕਰਾਂ’ ਦਾ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਮੰਚਨ ਕੀਤਾ ਗਿਆ। ਇਸ ਮੌਕੇ ਪੰਜਾਬ ਨਾਟਸ਼ਾਲਾ ਦੇ ਮੁਖੀ ਜਤਿੰਦਰ ਬਰਾੜ, ਅੰਜਨਾ ਸੇਠ, ਫਿਲਮ ਡਾਇਰੈਕਟਰ ਵਿਕਾਸ ਦੱਤ, ਹਰਿੰਦਰ ਸੋਹਲ, ਅਦਾਕਾਰ ਗੁਰਤੇਜ ਮਾਨ ਤੇ ਹੋਰ ਦਰਸ਼ਕ ਤੇ ਨਾਟ ਪ੍ਰੇਮੀ ਹਾਜ਼ਰ ਸਨ।