ਪੱਤਰ ਪ੍ਰੇਰਕ
ਅੰਮ੍ਰਿਤਸਰ, 12 ਜਨਵਰੀ
ਵਿਰਸਾ ਵਿਹਾਰ ਦੇ ਵਿਹੜੇ ਵਿੱਚ ਜਿਥੇ ਕਲਾਕਾਰਾਂ ਵੱਲੋਂ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਉਥੇ ਨਾਵਲਿਸਟ ਨਾਨਕ ਸਿੰਘ ਦੇ ਪੁੱਤਰ ਡਾ. ਕੁਲਬੀਰ ਸਿੰਘ ਸੂਰੀ ਦੀ ਕਹਾਣੀ ਸੱਜੀ ਬਾਂਹ ਤੇ ਆਧਾਰਤ ਹਰਿੰਦਰ ਸੋਹਲ ਵਲੋਂ ਨਿਰਦੇਸ਼ਿਤ ਕੀਤੀ ਲਘੂ ਫਿਲਮ ਲਾਡੋ ਨੂੰ ਦਰਸ਼ਕਾਂ ਅਤੇ ਕਲਾਕਾਰਾਂ ਦੇ ਰੂਬਰੂ ਕੀਤਾ ਗਿਆ। ਇਸ ਫਿਲਮ ਦੇ ਕਲਾਕਾਰਾਂ ਵਿੱਚ ਵਿਪਨ ਧਵਨ, ਸਤਨਾਮ ਬਿਜਲੀਵਾਲ, ਰੋਜ਼ੀ, ਰੇਸ਼ਮ ਸਿੰਘ, ਸਨਸੀਰਤ ਕੌਰ, ਅਜ਼ੀਜ਼ ਬੱਸੀ, ਜਸਪਾਲ ਸਿੰਘ, ਤਰਲੋਕ ਸਿੰਘ ਮਾਹਲ, ਵਿਸ਼ਾਲਦੀਪ ਸੱਗੂ, ਯੈਰਿਕ, ਲਵਰਾਜ ਬਦੇਸ਼ਾ, ਫਿਲਮ ਦੇ ਕੈਮਰਾਮੈਨ ਰਮਨ ਵੋਹਰਾ, ਗੁਰਮੁੱਖ ਚੀਮਾ, ਮੇਕਅੱਪ ਮੈਨ ਸ਼ੈਰੀ, ਫਿਲਮ ਐਡੀਟਰ ਲੱਕੀ ਸਿੰਘ ਫਿਲਮ ਦੇ ਸਹਿ ਨਿਰਦੇਸ਼ਕ ਗੁਰਤੇਜ ਮਾਨ ਤੇ ਸਬ ਟਾਈਟਲ ਕਲਾਕਾਰ ਮਨਪ੍ਰੀਤ ਸੋਹਲ ਹਾਜ਼ਰ ਸਨ। ਫਿਲਮ ਨੂੰ ਰਿਲੀਜ਼ ਕਰਨ ਮੌਕੇ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ, ਫਿਲਮ ਦੇ ਲੇਖਕ ਡਾ. ਕੁਲਬੀਰ ਸਿੰਘ ਸੂਰੀ, ਸੁਰਿੰਦਰ ਫਰਿਸ਼ਤਾ, ਭੁਪਿੰਦਰ ਸੰਧੂ, ਰਮੇਸ਼ ਯਾਦਵ, ਡਾਕਟਰ ਪੀ.ਐਸ. ਗਰੋਵਰ, ਪਵਨਦੀਪ ,ਦਲਜੀਤ ਅਰੋੜਾ, ਬਿਕਰਮਜੀਤ, ਸੁਖਵਿੰਦਰ ਬਦੇਸ਼ਾ, ਸੰਤੋਖ ਸਿੰਘ ਚਾਹਲ, ਪ੍ਰਿਅੰਕਾ ਬਸੀ ਅਤੇ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਮੌਜੂਦ ਸਨ।
ਇਸ ਮੌਕੇ ਫਿਲਮ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ।ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਫਿਲਮ ਦੇ ਵੱਖ ਵੱਖ ਪੱਖਾਂ ਉੱਤੇ ਚਰਚਾ ਕਰਦਿਆਂ ਕਲਾਕਾਰਾਂ ਦੇ ਵੱਲੋਂ ਦਿਖਾੲ ਅਦਾਕਾਰੀ ਦੀ ਪ੍ਰਸ਼ੰਸਾ ਕਰਦਿਆਂ ਵਧਾਈ ਦਿੱਤੀ ਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।