ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 24 ਸਤੰਬਰ
ਸਥਾਨਕ ਬਾਬਾ ਦੀਪ ਸਿੰਘ ਕਾਲੋਨੀ ਦੇ ਵਾਸੀ ਕੇਵਲ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਲਗਪਗ 38 ਵਰ੍ਹਿਆਂ ਦਾ ਕੇਵਲ ਸਿੰਘ ਆਟੋ ਚਾਲਕ ਸੀ।ਪੁਲੀਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਬੇਵੀ ਦੀ ਸ਼ਿਕਾਇਤ ਦੇ ਆਧਾਰ ’ਤੇ ਇਕ ਔਰਤ ਸ਼ਰਨਜੀਤ ਕੌਰ ਵਾਸੀ ਪਿੰਡ ਨੰਗਲੀ ਦੇ ਖਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਉਸ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦੀ ਧਾਰਾ ਹੇਠ ਕੇਸ ਦਰਜ ਕੀਤਾ ਗਿਆ ਹੈ । ਉਸ ਦੇ ਕੇਵਲ ਸਿੰਘ ਨਾਲ ਕਥਿੱਤ ਪ੍ਰੇਮ ਸਬੰਧ ਸਨ। ਉਹ ਆਟੋਚਾਲਕ ਆਪਣੇ ਘਰ ਆਊਣ ਲਈ ਮਜਬੂਰ ਕਰਦੀ ਸੀ।