ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 3 ਜੁਲਾਈ
ਜੀਟੀ ਰੋਡ ਤਾਰਾਂ ਵਾਲੇ ਪੁੱਲ ਤੋਂ ਤਰਨ ਤਾਰਨ ਰੋਡ ਨਹਿਰ ਦੇ ਪੁੱਲ ਤੱਕ ਅੱਪਰਬਾਰੀ ਦੁਆਬ ਨਹਿਰ ਦੇ ਨਾਲ-ਨਾਲ ਜਾਂਦੀ ਸੜਕ ’ਤੇ ਬਣਾਈ ਜਾ ਰਹੀ ਗ੍ਰੀਨ ਬੈਲਟ ਦੇ ਵਿਕਾਸ ਕਾਰਜਾਂ ਦਾ ਆਰੰਭ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨਾਲ ਮਿਲ ਕੇ ਕੀਤਾ ਗਿਆ। ਮੇਅਰ ਨੇ ਦੱਸਿਆ ਕਿ ਇਸ ਗ੍ਰੀਨ ਬੈਲਟ ਵਿੱਚ ਓਪਨ ਜਿਮ, ਜੌਗਿੰਗ ਟ੍ਰੈਕ, ਬਜ਼ੁਰਗਾਂ ਲਈ ਸੈਰਗਾਹ, ਬੈਠਣ ਲਈ ਬੈਂਚ ਅਤੇ ਪਾਰਕਿੰਗ ਆਦਿ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ।