ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 5 ਜੂਨ
ਇੱਥੇ ਲੁਟੇਰਿਆਂ ਨੇ ਮੁੰਬਈ ਤੋਂ ਆਏ ਇੱਕ ਸੈਲਾਨੀ ਨੂੰ ਲੁਟੇਰਿਆਂ ਨੇ ਲੁੱਟ ਖੋਹ ਦਾ ਸ਼ਿਕਾਰ ਬਣਾਇਆ ਹੈ। ਸਥਾਨਕ ਲਾਰੈਂਸ ਰੋਡ ’ਤੇ ਸ਼ਾਸਤਰੀ ਨਗਰ ਵਿੱਚ ਬੀਤੀ ਸ਼ਾਮ ਲੁਟੇਰਿਆਂ ਨੇ ਇਨ੍ਹਾਂ ਕੋਲੋਂ ਪਰਸ ਖੋਹ ਲਿਆ ਜਿਸ ਵਿੱਚ 35 ਹਜ਼ਾਰ ਰੁਪਏ ਨਕਦੀ, ਮੋਬਾਈਲ ਤੇ ਹੋਰ ਦਸਤਾਵੇਜ਼ ਸ਼ਾਮਲ ਸਨ। ਲੁੱਟ ਦਾ ਸ਼ਿਕਾਰ ਹੋਏ ਸ਼ੰਕਰ ਘਾੜਗੇ ਨੇ ਦੱਸਿਆ ਕਿ ਉਹ ਆਪਣੀ ਪਤਨੀ ਰੰਜਨਾ ਸ਼ੰਕਰ ਨਾਲ ਇੱਥੇ ਆਇਆ ਸੀ ਅਤੇ ਸ਼ਾਮ ਨੂੰ ਜਦੋਂ ਹੋਟਲ ਵਾਪਸ ਪਰਤ ਰਹੇ ਸਨ ਤਾਂ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਪਤਨੀ ਦਾ ਪਰਸ ਖੋਹ ਲਿਆ ਅਤੇ ਫ਼ਰਾਰ ਹੋ ਗਏ। ਏਐੱਸਆਈ ਨਰਿੰਦਰ ਕੁਮਾਰ ਨੇ ਦੱਸਿਆ ਕਿ ਧਾਰਾ 379 ਬੀ ਹੇਠ ਕੇਸ ਦਰਜ ਕੀਤਾ ਹੈ।