ਪੱਤਰ ਪ੍ਰੇਰਕ
ਅੰਮ੍ਰਿਤਸਰ, 2 ਜੁਲਾਈ
ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਅੱਜ 19ਵੇਂ ਪੰਜਾਬ ਥੀਏਟਰ ਫੈਸਟੀਵਲ ਦੇ ਪਹਿਲੇ ਦਿਨ ਪਾਰਥੋ ਬੈਨਰਜੀ ਦੇ ਲਿਖੇ ਤੇ ਨਿਰਦੇਸ਼ਤ ਨਾਟਕ ‘ਤੁਰਨਾ ਮੜਕ ਦੇ ਨਾਲ’ ਦਾ ਵਿਰਸਾ ਵਿਹਾਰ’ ਵਿਚ ਮੰਚਨ ਕੀਤਾ ਗਿਆ।
ਇਸ ਨਾਟਕ ਵਿੱਚ ਮਨੁੱਖ, ਕੁਦਰਤ ਅਤੇ ਪੰਛੀ ਇਹਨਾਂ ਤਿੰਨਾਂ ਦਾ ਸੁਮੇਲ ਹੈ। ਜ਼ਿੰਦਗੀ ਵਿੱਚ ਕਿੰਨੀਆਂ ਹੀ ਮੁਸ਼ਕਲਾਂ ਆਉਣ ਪਰ ਸਾਨੂੰ ਚਲਣਾ ਹੀ ਪੈਂਦਾ ਹੈ। ਇਨਸਾਨ ਕੋਲ ਉਮੀਦ ਹੁੰਦੀ ਹੈ, ਜੋ ਉਸ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕਰਦੀ ਹੈ।
ਨਾਟਕ ਵਿੱਚ ਅਮਨਦੀਪ ਸਿੰਘ, ਸ਼੍ਰੇਅ ਅਨੇਜਾ, ਨਿਖਿਲ ਅਗਰਵਾਲ, ਸਾਹਿਲ ਕੁਮਾਰ, ਅਕਿੰਤ ਗੌਤਮ, ਗੋਰਵ ਸੁਮਨ, ਨਵਜੋਤ ਸਿੰਘ, ਮਨਜਿੰਦਰ ਸਿੰਘ, ਸੋਨੂੰ ਕੁਮਾਰ, ਰਿਤੇਸ਼, ਰਾਜਦੀਪ ਸਿੰਘ, ਜਸ਼ਨਪ੍ਰੀਤ ਸਿੰਘ, ਅੰਕੁਰ, ਸੁਨੀਲ ਸਿੰਘ, ਹੇਮੰਤ ਸਿੰਘ, ਨਿਹਾਰਿਕਾ ਪਰਿਹਾਰ, ਕੁਸ਼ਲ ਜੈਸਵਾਨੀ, ਵਿਸ਼ਾਲ ਸ਼ਿਰੰਗੀ, ਅਕਸ਼ੈ ਦਿਕਸ਼ਿਤ, ਰਜਨੀ, ਸਨੇਹਲ, ਜਗਮੀਤ ਸਿੰਘ, ਬਬਲੀ ਸਿੰਘ ਆਦਿ ਕਲਾਕਾਰਾਂ ਨੇ ਦਮਦਾਰ ਅਦਾਕਾਰੀ ਕੀਤੀ।
ਸਮਰ ਆਰਟ ਫੈਸਟੀਵਲ ਸਮਾਪਤ
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਸਥਾਨਕ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਿੱਚ 9ਵਾਂ ਸਮਰ ਆਰਟ ਫੈਸਟੀਵਲ 2022 ਆਪਣੇ ਆਖਰੀ ਪੜਾਅ ਵਿੱਚ ਪਹੁੰਚ ਗਿਆ ਹੈ। ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਦੱਸਿਆ ਕਿ ਅੱਜ ਨਾਟਕ ‘ਪਰਸਾਈ ਜੀ ਕੇ ਰੰਗ’ ਕ੍ਰਿਸ਼ਨ ਚੰਦਰਾ ਕੇ ਸੰਗ’ 9ਵੇਂ ਸਮਰ ਆਰਟ ਫੈਸਟੀਵਲ 2022 ਦੇ ਆਖਰੀ ਦਿਨ ਪੇਸ਼ ਕੀਤਾ ਗਿਆ, ਜੋ ਦੋ ਕਹਾਣੀਆਂ ਦਾ ਸੁਮੇਲ ਸੀ। ਇਸ ਨਾਟਕ ਦੇ ਨਿਰਦੇਸ਼ਕ ਵਿਸ਼ਾਲ ਸ਼ਰਮਾ ਅਤੇ ਲੇਖਕ ਹਰਿਸ਼ੰਕਰ ਪਰਸਾਈ ਅਤੇ ਕ੍ਰਿਸ਼ਨ ਚੰਦਰਾ ਹਨ। ਨਾਟਕ ਦਾ ਮੰਚਨ ਥੀਏਟਰ ਕਲਾਸ ਦੇ ਸਿਖਿਆਰਥੀ ਰਵੀ ਸ਼ਰਮਾ, ਇਕਵਾਲ ਸਿੰਘ, ਅਨੂਪ੍ਰੀਤ ਕੌਰ, ਸਕਸ਼ਮ, ਮਨਉਤਸਵ ਸਿੰਘ, ਰੋਬਿਨ ਸ਼ੇਰਗਿੱਲ, ਰੋਹਨ ਕੰਬੋਜ਼, ਸਿਵਮ ਸੇਠ, ਰੇਖਾ ਕਸ਼ਅਪ, ਅਲੰਕਾਰ, ਸੁਖਮਨ ਕੌਰ, ਰੋਹਨ, ਗੁਨਪ੍ਰਤਾਪ ਕੌਰ, ਸਾਕਸ਼ੀ ਅਤੇ ਗਾਇਤਰੀ ਵੱਲੋਂ ਕੀਤੀ ਗਈ। ਇਸ ਆਰਟ ਦੇ ਕੋਆਰਡੀਨੇਟਰ ਨਰਿੰਦਰ ਸਿੰਘ ਬੁੱਤ ਤਰਾਸ਼ ਸਨ।