ਪੱਤਰ ਪ੍ਰੇਰਕ
ਅੰਮ੍ਰਿਤਸਰ, 28 ਨਵੰਬਰ
ਡਾਇਓਸਿਸ ਆਫ਼ ਅੰਮ੍ਰਿਤਸਰ (ਡੀਓਏ), ਚਰਚ ਆਫ਼ ਨਾਰਥ ਇੰਡੀਆ ਨੇ ਕੋਵਿਡ- 19 ਦਾ ਸ਼ਿਕਾਰ ਹੋਏ ਫਰੰਟਲਾਈਨਰਾਂ ਅਤੇ ਪੀੜਤਾਂ ਅਤੇ ਇਸੇ ਸਮੇਂ ਦੌਰਾਨ ਕੁਝ ਹੋਰ ਕਾਰਨਾਂ ਕਰਕੇ ਆਪਣੀਆਂ ਜਾਨਾਂ ਗੁਆਉਣ ਵਾਲੇ ਵਿਅਕਤੀਆਂ ਨੂੰ ਸੇਂਟ ਪੌਲ ਚਰਚ, ਅੰਮ੍ਰਿਤਸਰ ਵਿੱਚ ‘ਵਾਲ ਆਫ਼ ਰਿਮੈਂਬਰੈਂਸ’ ਉਦਘਾਟਨ ਰਾਹੀਂ ਸ਼ਰਧਾਂਜਲੀ ਭੇਟ ਕਰ ਕੇ ਆਪਣੇ ਦੋ ਰੋਜ਼ਾ 51ਵੇਂ ਸੀਐੱਨਆਈ ਸਥਾਪਨਾ ਦਿਵਸ ਸਮਾਗਮ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਮੋਸਟ ਰੈਵਰਡ ਡਾ. ਪੀ ਕੇ ਸਾਮੰਤਰੋਏ, ਬਿਸ਼ਪ, ਡੀਓਏ, ਸੀਐੱਨਆਈ ਦੀ ਅਗਵਾਈ ਵਿੱਚ ਡਾਇਓਸਿਸ ਦੇ ਪਾਦਰੀਆਂ, ਮੈਂਬਰਾਂ ਅਤੇ ਲੋਕਾਂ ਨੇ ਵਾਲ ਆਫ਼ ਰਿਮੈਂਬਰੈਂਸ ’ਤੇ ਭਾਵਨਾਤਮਕ ਸੰਦੇਸ਼ ਲਿਖ ਕੇ ਆਪਣੇ ਵਿਛੜੇ ਅਜ਼ੀਜ਼ਾਂ ਦੀਆਂ ਤਸਵੀਰਾਂ ਚਿਪਕਾਈਆਂ ਤੇ ਉਨ੍ਹਾਂ ਨੂੰ ਯਾਦ ਕੀਤਾ।