ਅੰਮ੍ਰਿਤਸਰ:
ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਕਿਰਨਦੀਪ ਕੌਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਭਾਰਤੀ ਧਵਨ ਵੱਲੋਂ ‘ਯੂ-ਵਿਨ’ ਐਪ ਸੰਬਧੀ ਪ੍ਰਾਈਵੇਟ ਹਸਪਤਾਲਾਂ ਦੀ ਜ਼ਿਲ੍ਹਾ ਪੱਧਰੀ ਸਿਖਲਾਈ ਇੱਥੇ ਸਿਵਲ ਸਰਜਨ ਦਫ਼ਤਰ ਵਿਖੇ ਦਿੱਤੀ ਗਈ। ਇਸ ਟ੍ਰਨਿੰਗ ਦੇ ਪਹਿਲੇ ਬੈਚ ਦੌਰਾਨ ਜ਼ਿਲ੍ਹੇ ਦੇ 14 ਨਾਮੀਂ ਹਸਪਤਾਲਾਂ ਦੇ ਨੋਡਲ ਅਫਸਰਾਂ ਅਤੇ ਪੈਰਾ ਮੈਡੀਕਲ ਸਟਾਫ ਵਲੋਂ ਸ਼ਮੂਲੀਅਤ ਕੀਤੀ ਗਈ। ਸਿਵਲ ਸਰਜਨ ਡਾ’ ਕਿਰਨਦੀਪ ਕੌਰ ਨੇ ਦੱਸਿਆ ਕਿ ਯੂ-ਵਿਨ ਐਪ ਦੀ ਮਦਦ ਨਾਲ ਹੁਣ ਤੋਂ ਗਰਭਵਤੀ ਮਾਵਾਂ ਅਤੇ ਬੱਚਿਆਂ ਦੇ ਟੀਕਾਕਰਨ (ਵੈਕਸੀਨੇਸ਼ਨ) ਦਾ ਸਾਰਾ ਡਾਟਾ ਅੱਪਲੋਡ ਕੀਤਾ ਜਾ ਰਿਹਾ ਹੈ, ਜਿਸ ਨਾਲ ਹਰੇਕ ਬੱਚੇ ਦਾ ਟੀਕਾਕਰਨ ਰਿਕਾਰਡ ਕਿਸੇ ਵੀ ਥਾਂ ’ਤੇ ਇੰਟਰਨੈੱਟ ਦੀ ਮਦਦ ਨਾਲ ਹਾਸਲ ਕੀਤਾ ਜਾ ਸਕੇਗਾ। ਪ੍ਰਾਜੈਕਟ ਮੈਨੇਜਰ ਯੂਐੱਨਡੀਪੀ ਪੁਨੀਤ ਕੁਮਾਰ ਅਤੇ ਵੀਸੀਸੀਐਮ ਗਗਨਦੀਪ ਕੌਰ ਵਲੋਂ ਵਿਸਥਾਰ ਨਾਲ ਯੂ-ਵਿਨ ਪੋਰਟਲ ਬਾਰੇ ਜਾਣਕਾਰੀ ਦਿੱਤੀ ਗਈ। -ਖੇਤਰੀ ਪ੍ਰਤੀਨਿਧ