ਪੱਤਰ ਪ੍ਰੇਰਕ
ਬਠਿੰਡਾ, 17 ਅਗਸਤ
ਜ਼ਿਲ੍ਹਾ ਪੁਲੀਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਵੱਖ ਵੱਖ ਥਾਵਾਂ ਤੋਂ ਬਠਿੰਡਾ ਪੁਲੀਸ ਦੀ ਸਪੈਸ਼ਲ ਟੀਮ ਨੇ 5 ਵਿਅਕਤੀਆਂ ਨੂੰ 60 ਗਰਾਮ ਹੈਰੋਇਨ ਅਤੇ 6 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਜਿਨ੍ਹਾਂ ਕੋਲੋਂ 2200 ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਪੁਲੀਸ ਨੇ ਥਾਣਾ ਕੈਨਾਲ ਕਾਲੋਨੀ ਸਮੇਤ ਵੱਖ ਵੱਖ ਥਾਣਿਆਂ ’ਚ ਪੁਲੀਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਦੀ ਸ਼ਨਾਖ਼ਤ ਵਿੱਕੀ ਕੁਮਾਰ ਵਜੋਂ ਹੋਈ ਹੈ ਜੋ ਜਨਤਾ ਨਗਰ ਦਾ ਰਹਿਣ ਵਾਲਾ ਹੈ। ਇਸ ਤਰ੍ਹਾਂ ਹੀ ਸੀਆਈ ਸਟਾਫ਼-2 ਦੀ ਟੀਮ ਵੱਲੋਂ ਮੁਲਜ਼ਮ ਸਤਪਾਲ ਸਿੰਘ ਵਾਸੀ ਨਥਾਣਾ ਨੂੰ ਗ੍ਰਿਫ਼ਤਾਰ ਕੀਤਾ ਜਿਸ ਕੋਲੋਂ 10 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਤਰ੍ਹਾਂ ਹੀ ਦੋ ਹੋਰ ਨੌਜਵਾਨਾਂ ਨੂੰ ਤੀਹ ਗਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੂੰ ਪੁਲੀਸ ਵੱਲੋਂ ਮੁਲਤਾਨੀ ਰੋਡ ’ਤੇ ਕੀਤੀ ਗਈ ਨਾਕਾਬੰਦੀ ਦੌਰਾਨ ਕਾਬੂ ਕੀਤਾ। ਮੁਲਜ਼ਮਾਂ ਦੀ ਸ਼ਨਾਖ਼ਤ ਅਮਿਤ ਕੁਮਾਰ ਤੇ ਰੋਹਿਤ ਚਾਵਲਾ ਵਜੋਂ ਹੋਈ ਜੋ ਬਠਿੰਡਾ ਦੇ ਵੱਖ ਵੱਖ ਮਹੱਲਿਆਂ ਦੇ ਰਹਿਣ ਵਾਲੇ ਹਨ। ਮੁਲਜ਼ਮਾਂ ਖ਼ਿਲਾਫ਼ ਥਾਣਾ ਕੈਨਾਲ ਕਾਲੋਨੀ ’ਚ ਕੇਸ ਦਰਜ ਕੀਤਾ ਗਿਆ ਹੈ।
ਇਸ ਤਰ੍ਹਾਂ ਇੱਕ ਮੁਲਜ਼ਮ ਨੂੰ 6 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ ਜਿਸ ਦੀ ਸ਼ਨਾਖ਼ਤ ਗੋਰਾ ਸਿੰਘ ਵਾਸੀ ਗੁਮਟੀ ਖ਼ੁਰਦ ਵਜੋਂ ਹੋਈ ਹੈ। ਇਸ ਤਰ੍ਹਾਂ ਜ਼ਿਲ੍ਹੇ ਦੇ ਨਥਾਣਾ ਪੁਲੀਸ ਨੇ ਪਰਮਿੰਦਰ ਕੌਰ ਨਾਮੀ ਔਰਤ ਤੋਂ ਛਾਪਾਮਾਰੀ ਦੌਰਾਨ 1.20 ਮਿਲੀਗਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਛਾਪੇਮਾਰੀ ਦੌਰਾਨ ਇਹ ਔਰਤ ਫ਼ਰਾਰ ਹੋ ਗਈ।