ਪੱਤਰ ਪ੍ਰੇਰਕ
ਬਠਿੰਡਾ, 17 ਨਵੰਬਰ
ਸਥਾਨਕ ਅਨਾਜ ਮੰਡੀ ਨਾਲ ਲੱਗਦੀ ਫਰੂਟ ਮੰਡੀ ’ਚ ਇਕ ਪਰਵਾਸੀ ਨੌਜਵਾਨ ਨੇ ਦੁਕਾਨ ਦੀ ਦੂਜੀ ਮੰਜ਼ਿਲ ’ਤੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਦੀ ਸੂਚਨਾ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬਰਗੇਡ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਟੀਮ ਮੈਂਬਰ ਵਿੱਕੀ ਕੁਮਾਰ, ਹਰਬੰਸ ਸਿੰਘ ਅਤੇ ਸੰਦੀਪ ਗਿੱਲ ਮੌਕੇ ’ਤੇ ਪੁੱਜੇ। ਨੌਜਵਾਨ ਦੀ ਲਾਸ਼ ਕੰਧ ਨਾਲ ਲਟਕ ਰਹੀ ਸੀ। ਸਹਾਰਾ ਟੀਮ ਨੇ ਥਾਣਾ ਸਦਰ ਪੁਲੀਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ।ਪੁਲੀਸ ਇਸ ਮਾਮਲੇ ਨੂੰ ਕੱਲ੍ਹ ਹੋਈ ਇੱਕ ਲੜਾਈ ਨਾਲ ਜੋੜ ਕੇ ਦੇਖ ਰਹੀ ਹੈ। ਨੌਜਵਾਨ ਕੋਲੋਂ ਕੁਝ ਵੀ ਨਹੀਂ ਮਿਲਿਆ ਪਰ ਛੱਤ ’ਤੇ ਦੋ ਮੋਬਾਈਲ ਫੋਨ ਪਏ ਸਨ। ਨੌਜਵਾਨ ਦੀ ਪਛਾਣ ਆਕਾਸ਼ ਤਿਵਾੜੀ ਪੁੱਤਰ ਸਰਵੇਸ਼ ਤਿਵਾੜੀ ਉਮਰ 24 ਸਾਲ ਵਾਸੀ ਖੰਡਨਾਪੁਰ ਯੂਪੀ ਵਜੋਂ ਹੋਈ ਹੈ।