ਮਨੋਜ ਸ਼ਰਮਾ
ਬਠਿੰਡਾ, 19 ਜੂਨ
ਬਠਿੰਡਾ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਪੰਜਾਬ (ਬਠਿੰਡਾ) ਬਹੁਤ ਸਾਰੇ ਪ੍ਰਬੰਧ ਅਧੂਰੇ ਹੋਣ ਕਾਰਨ ਮਰੀਜ਼ਾਂ ਦਾ ਜਮਵਾੜਾ ਵੱੱਡੀ ਗਿਣਤੀ ਦੇਖਣ ਨੂੰ ਮਿਲ ਰਿਹਾ ਸੀ। ਜ਼ਿਕਰਯੋਗ ਹੈ ਕਿ ਏਮਜ਼ ਹਸਪਤਾਲ ਅੰਦਰ ਸਵੇਰੇ ਹੀ ਪਰਚੀ ਕਟਵਾਉਣ ਲਈ ਵਿੰਡੋ (ਖਿੜਕੀ) ਤੇ ਲੰਮੀਆਂ ਲੰਮੀਆਂ ਲਾਈਨਾਂ ਦੇ ਵਿੱਚ ਮਰੀਜ਼ਾ ਨੁੰ ਖੜ੍ਹੇ ਹੋ ਕਿ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਸੀ। ਏਮਜ਼ ਪ੍ਰਸ਼ਾਸਨ ਵੱਲੋਂ ਮਰੀਜ਼ਾਂ ਲਈ 4 ਵਿੰਡੋ ਸਥਾਪਤ ਕੀਤੀਆਂ ਹੋਣ ਕਾਰਨ ਤੇ ਸਭ ਤੋਂ ਲੰਬੀ ਲਾਈਨ ਬਜ਼ੁਰਗਾਂ ਦੀ ਖਿੜਕੀ ਤੇ ਵੱਡੀ ਉਮਰ ਵਾਲੇ ਮਰੀਜ਼ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਲੋਕਾਂ ਨੇ ਏਮਜ਼ ਪ੍ਰਸ਼ਾਸਨ ਤੇ ਦੋਸ਼ ਲਾਏ ਸਨ ,ਹਾਲੇ ਤਕ ਏਮਜ਼ ਵੱਲੋਂ ਟਰੌਮਾ ਸੈਂਟਰ ਵੀ ਸ਼ੁਰੂ ਨਹੀਂ ਕੀਤਾ ਗਿਆ ਬਰੇਨ ਅਤੇ ਸਪਾਈਨ ਦੀ ਸੱਟ ਵਾਲੇ ਵਾਲੇ ਐਕਸੀਡੈਂਟ ਕੇਸਾਂ ਵਿੱਚ ਦਾਖ਼ਲ ਨਾ ਕੀਤਾ ਜਾਣ ਕਾਰਨ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬੀ ਟ੍ਰਿਬਿਊਨ 13 ਜੂਨ ਖਬਰ ਪ੍ਰਕਾਸ਼ਿਤ ਕੀਤੀ ਸੀ। ਖਬਰ ਨਸ਼ਰ ਹੋਣ ਤੋਂ ਤੁਰੰਤ ਬਾਅਦ ਏਮਜ਼ ਪ੍ਰਸ਼ਾਸਨ ਨੇ ਜਿੱਥੇ ਵਿੰਡੋ ਦੀ ਗਿਣਤੀ 4 ਤੋਂ 6 ਕਰ ਦਿੱਤੀ ਹੈ। ਏਮਜ਼ ਦੇ ਡਾਇਰੈਕਟਰ ਡੀਕੇ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਿਥੇ ਵਿੰਡੋ ਦੀ ਗਿਣਤੀ ਵਧਾਈ ਗਈ ਹੈ ਅਤੇ ਟਰੋਮਾ ਸੈਂਟਰ ਵਿੱਚ ਐਮਰਜੈਂਸੀ ਐਕਸੀਡੈਂਟ ਕੇਸਾਂ ਸਮੇਤ ਗੰਭੀਰ ਹਾਲਤ ਵਾਲੇ ਮਰੀਜ਼ਾਂ ਲਈ ਵੀ ਆਈਪੀਡੀ ਖੋਲ੍ਹ ਦਿੱਤੀ ਗਈ ਹੈ।