ਪੱਤਰ ਪ੍ਰੇਰਕ
ਬਠਿੰਡਾ, 2 ਨਵੰਬਰ
ਬਠਿੰਡਾ ਰੇਲਵੇ ਸਟੇਸ਼ਨ ਦੇ ਪਲੈਟਫਾਰਮ ਨੰਬਰ ਇੱਕ ‘ਤੇ ਸ਼ਨਿਚਰਵਾਰ ਨੂੰ ਦੁਪਹਿਰ 2 ਵਜੇ ਇਕ ਬਜ਼ੁਰਗ ਵਿਅਕਤੀ ਟਰਾਈਸਾਈਕਲ ’ਤੇ ਮ੍ਰਿਤਕ ਪਾਇਆ ਗਿਆ ਜਿਸ ਦੀ ਸੂਚਨਾ ਲੋਕਾਂ ਵੱਲੋਂ ਸਮਾਜ ਸੇਵੀ ਸੰਸਥਾ ਸਹਾਰਾ ਵੈਲਫ਼ੇਆਰ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਸਹਾਰਾ ਟੀਮ ਦੇ ਕਾਰਕੁਨ ਮੌਕੇ ’ਤੇ ਪੁੱਜੇ। ਸਹਾਰਾ ਵਰਕਰਾਂ ਵੱਲੋਂ ਇਸ ਦੀ ਸੂਚਨਾ ਥਾਣਾ ਜੀਆਰਪੀ ਨਾਲ ਸਾਂਝੀ ਕੀਤੀ ਗਈ। ਜੀਆਰਪੀ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਤਾਂ ਮ੍ਰਿਤਕ ਕੋਲੋਂ ਅਜਿਹਾ ਕੁਝ ਨਹੀਂ ਮਿਲਿਆ, ਜਿਸ ਤੋਂ ਮਿਰਤਕ ਬਜ਼ੁਰਗ ਦੀ ਸ਼ਨਾਖ਼ਤ ਹੋ ਸਕੇ। ਸੰਸਥਾ ਦੇ ਚੇਅਰਮੈਨ ਗੌਤਮ ਗੋਇਲ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਸੁਰੱਖਿਅਤ ਰੱਖ ਲਿਆ ਗਿਆ ਹੈ।