ਨਿੱਜੀ ਪੱਤਰ ਪੇ੍ਰਕ
ਸ੍ਰੀ ਮੁਕਤਸਰ ਸਾਹਿਬ, 29 ਜੂਨ
ਇਥੇ ਸੌ ਸਾਲ ਤੋਂ ਵੱਧ ਪੁਰਾਣੀ ਮਸਜਿਦ ਵਿੱਚ ਈਦ-ਉਲ-ਜ਼ੁਹਾ (ਬਕਰੀਦ) ਮੁਸਲਿਮ ਭਾਈਚਾਰੇ ਵੱਲੋਂ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਬਾਦ ਦਿੱਤੀ। ਨਮਾਜ਼ ਪੇਸ਼ੇ ਇਮਾਮ ਹਾਫ਼ਿਜ਼ ਮੁਹੰਮਦ ਹਾਸ਼ਿਮ ਨੇ ਨਮਾਜ਼ ਦੀ ਰਸਮ ਅਦਾ ਕੀਤੀ ਅਤੇ ਸਾਰਿਆਂ ਨੇ ਇੱਕ ਦੂਜੇ ਨੂੰ ਗਲੇ ਲਗਾ ਕੇ ਈਦ ਦੀ ਵਧਾਈ ਦਿੱਤੀ। ਹਾਜੀ ਸਾਹਿਬ ਨੇ ਦੱਸਿਆ ਕਿ ਬਕਰੀਦ ਦਾ ਮਤਲਬ ਕੁਰਬਾਨੀ ਤੇ ਇਹ ਕੁਰਬਾਨੀ ਤਨ, ਮਨ, ਧਨ ਦੀ ਹੈ। ਇਸ ਮੌਕੇ ਹਨੀ ਫੱਤਣਵਾਲਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਇਤਿਹਾਸਕ ਵਿਰਾਸਤ ਨੂੰ ਸੰਭਾਲਿਆ ਜਾਵੇ ਅਤੇ ਘੱਟੋ ਘੱਟ 50 ਲੱਖ ਰੁਪਏ ਇਸ ਖਸਤਾ ਹਾਲਤ ਹੋਈ ਮਸਜਿਦ ਦੀ ਮੁਰੰਮਤ ਲਈ ਦਿੱਤਾ ਜਾਵੇ। ਇਸ ਮੌਕੇ ਕਮੇਟੀ ਦੇ ਮੁਹੰਮਦ ਹਸ਼ਰਫ, ਪ੍ਰਧਾਨ ਡਾ. ਐੱਮ ਐੱਸ ਨੇਤਾ, ਸੈਕਟਰੀ ਅਕਬਰ ਅਲੀ, ਵਾਈਸ ਪ੍ਰਧਾਨ ਰਾਜਾ ਖਾ, ਖਜ਼ਾਨਚੀ ਡਾ. ਇਮਰਾਨ, ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਹਾਜ਼ਰ ਸਨ।
ਮਾਨਸਾ (ਪੱਤਰ ਪ੍ਰੇਰਕ): ਇੱਥੇ ਈਦ-ਉਲ-ਜੁਹਾ (ਬਕਰੀਦ) ਈਦਗਾਹ ਮਾਨਸਾ ਵਿੱਚ ਹਾਜੀ ਉਮਰਦੀਨ ਦੀਨ ਦੀ ਰਹਿਨੁਮਾਈ ਹੇਠ ਮਨਾਈ ਗਈ। ਇਸ ਮੌਕੇ ਹਾਜੀ ਉਮਰਦੀਨ ਵੱਲੋਂ ਕੁਰਬਾਨੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਤੇ ਸਰਬੱਤ ਦੇ ਭਲੇ ਲਈ ਦੁਆਰ ਕਰਵਾਈ ਗਈ। ਇਸ ਮੌਕੇ ਐੱਚਆਰ ਮੋਫਰ, ਡਾ. ਜਨਕ ਰਾਜ, ਸ਼ਿੰਗਾਰਾ ਖਾਨ, ਗੁਰਪ੍ਰੀਤ ਸਿੰਘ ਭੁੱਚਰ, ਡਾ. ਭਰਪੂਰ ਸਿੰਘ ਤੇ ਵੈਦ ਸਿਕੰਦਰ ਸਿੰਘ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਈਦ-ਉਲ-ਜੁਹਾ ਦਾ ਸਾਰਾ ਪ੍ਰਬੰਧ ਮੁਸਲਿਮ ਕਮੇਟੀ ਕਬਰਸਤਾਨ ਮਸਜਿਦ ਮਾਨਸਾ ਵੱਲੋਂ ਕੀਤਾ ਗਿਆ। ਇਸ ਮੌਕੇ ਬਿੰਦਰ ਖਾਨ, ਜੀਸ਼ਾਨ ਅਲੀ, ਖੁਰਸ਼ੀਦ ਰਾਹੁਲ, ਹਸਨ ਖਾਨ, ਗੋਰਾ ਖਾਂ, ਦਾਰਾ ਖਾਂ, ਹਬੀਬ ਖਾਨ, ਜਫਰਦੀਨ ਅਤੇ ਸ਼ਹਿਨਾਜ ਅਲੀ ਨੇ ਵੀ ਸੰਬੋਧਨ ਕੀਤਾ।
ਸ਼ਹਿਣਾ (ਪੱਤਰ ਪ੍ਰੇਰਕ): ਕਸਬੇ ਸ਼ਹਿਣਾ ਵਿੱਚ ਈਂਦ ਉਲ ਜੂਹਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈੇ। ਸਥਾਨਕ ਕਸਬੇ ਵਿੱਚ ਦੋਵੇਂ ਮਸਜਿਦਾਂ ਨੂੰ ਸਜਾਇਆ ਗਿਆ। ਮੁਸਲਮਾਨ ਭਾਈਚਾਰੇ ਨੇ ਨਮਾਜ਼ ਅਦਾ ਕੀਤੀ। ਲਾਗਲੇ ਪਿੰਡ ਉਗੋਕੇ, ਮੌੜ, ਬੱਲੋਕੇ, ਜਗਜੀਤਪੁਰਾ, ਸੁਖਪੁਰਾ ਵਿੱਚ ਵੀ ਈਦ ਉਲ ਜੂਹਾ ਮਨਾਈ ਗਈ।
ਡਿਪਟੀ ਕਮਿਸ਼ਨਰ ਨੇ ਵੀ ਨਮਾਜ਼ ਪੜ੍ਹੀ
ਬਠਿੰਡਾ (ਪੱਤਰ ਪ੍ਰੇਰਕ): ਇੱਥੇ ਅੱਜ ਮੁਸਲਿਮ ਭਾਈਚਾਰੇ ਵੱਲੋਂ ਇਥੇ ਈਦ ਗਾਹ ਆਵਾ ਬਸਤੀ ਅਤੇ ਬਾਬਾ ਹਾਜੀਰਤਨ ਮਸਜਿਦ ਵਿਚ ਬਕਰੀਦ ਮਨਾਈ ਗਈ। ਇਸ ਮੌਕੇ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਇਥੇ ਪੁੱਜ ਕੇ ਮੁਸਲਿਮ ਸਮਾਜ ਨੂੰ ਵਧਾਈ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਵੱਲੋਂ ਵੀ ਸ਼ਮੂਲੀਅਤ ਕਰਦਿਆਂ ਨਮਾਜ਼ ਪੜ੍ਹੀ ਗਈ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਮੁਸਲਿਮ ਹਿਊਮਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸਲੀਮ ਮੁਹੰਮਦ , ਸੈਕਟਰੀ ਵਕੀਲ ਖ਼ਾਨ, ਖ਼ਜ਼ਾਨਚੀ ਇਮਰਾਨ ਖ਼ਾਨ ਅਤੇ ਅਬਦਲਗ਼ਨੀ ਨੇ ਦੱਸਿਆ ਕਿ ਮੌਲਵੀ ਰਮਜ਼ਾਨ ਵੱਲੋਂ ਨਵਾਜ਼ ਅਦਾ ਕੀਤੀ ਗਈ। ਜੰਗ ਬਲੱਡ ਕਲੱਬ ਵੱਲੋਂ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ।