ਮਨੋਜ ਸ਼ਰਮਾ
ਬਠਿੰਡਾ, 22 ਜੂਨ
ਇਥੇ ਬਠਿੰਡਾ-ਚੰਡੀਗੜ੍ਹ ਕੌਮੀ ਸ਼ਾਹ ਰਾਹ ’ਤੇ ਬਠਿੰਡਾ ਸ਼ਹਿਰ ਅੰਦਰ ਲੰਘੀ ਰਾਤ ਕਾਰ ਪਲਟਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਅਤੇ ਤੇ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਧਰਨਾ ਲਗਾ ਦਿੱਤਾ। ਉਨ੍ਹਾਂ ਦਾ ਦੋਸ਼ ਹੈ ਕਿ ਲੰਮੇ ਸਮੇਂ ਤੋਂ ਬਠਿੰਡਾ ਤੋਂ ਚੰਡੀਗੜ੍ਹ ਅਤੇ ਅੰਮ੍ਰਿਤਸਰ ਨੂੰ ਜੋੜਦੀ ਸੜਕ ਉਪਰ ਪੁਲ ਬਣਾਉਣ ਲਈ ਸੜਕ ਦਾ ਕੁਝ ਹਿੱਸਾ ਪੁੱਟਿਆ ਹੋਇਆ ਹੈ ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਨੂੰ ਪੁੱਟ ਕੇ ਇਸ ਉੱਪਰ ਪੁਲ ਨੂੰ ਨਹੀਂ ਬਣਾਇਆ। ਇਸ ਕਾਰਨ ਹਰ ਰੋਜ਼ ਇਸ ਸੜਕ ਉੱਪਰ ਰਾਤ ਨੂੰ ਲੰਘਣ ਵਾਲੇ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਜਿਥੇ ਸ਼ਹਿਰ ਵਾਸੀ ਇਸ ਜਗ੍ਹਾ ਉੱਪਰ ਐਲੀਵੇਟਿਡ ਪੁਲ ਬਣਾਉਣ ਦੀ ਮੰਗ ਕਰ ਰਹੇ ਹਨ।