ਮਨੋਜ ਸ਼ਰਮਾ
ਬਠਿੰਡਾ, 2 ਅਕਤੂਬਰ
ਇਥੇ ਜੰਗਲਾਤ ਵਿਭਾਗ ਦੀ ਕੰਧ ਉੱਪਰ ਖ਼ਾਲਿਸਤਾਨ ਪੱਖੀ ਤੇ ਹੋਰ ਕਈ ਤਰ੍ਹਾਂ ਦੇ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਨਾਅਰਿਆਂ ਦੇ ਥੱਲੇ ਐੱਸਐੱਫਜੇ ਲਿਖਿਆ ਗਿਆ ਹੈ। ਥਾਣਾ ਥਰਮਲ ਦੀ ਇੰਸਪੈਕਟਰ ਸੁਖਬੀਰ ਕੌਰ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੇ ਨਾਅਰਿਆਂ ਨੂੰ ਮਿਟਾ ਦਿੱਤਾ ਹੈ।