ਪੱਤਰ ਪ੍ਰੇਰਕ
ਬਠਿੰਡਾ, 21 ਅਪਰੈਲ
ਪੁਲੀਸ ਨੇ ਬਲੱਡ ਬੈਂਕ ਵਿਚਲੇ ਲੈਬਾਰਟਰੀ ਟੈਕਨੀਸ਼ੀਅਨ ਵਜੋਂ ਕੰਮ ਕਰਦੇ ਗੁਰਪ੍ਰੀਤ ਸਿੰਘ ਤੇ ਗੁਰਭੇਜ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਿਵਲ ਹਸਪਤਾਲ ਵਿਚਲੀ ਬਲੱਡ ਬੈਂਕ ਦੇ ਮੁਲਾਜ਼ਮਾਂ ਨੇ ਅਰਸ਼ਦੀਪ ਸਿੰਘ ਵਾਸੀ ਪਿੰਡ ਭਾਗੂ ਬਠਿੰਡਾ ਨੂੰ ਲੰਘੇ ਵਰ੍ਹੇ ਬਿਨਾਂ ਟੈਸਟ ਕੀਤੇ ਐਚਆਈਵੀ ਪੀੜਤ ਦਾ ਖ਼ੂਨ ਚੜ੍ਹਾਉਣ ਲਈ ਦਿੱਤਾ ਸੀ। ਇਸ ਤੋਂ ਪਹਿਲਾਂ ਦੋ ਬੱਚਿਆਂ ਤੇ ਇਕ ਔਰਤ ਨੂੰ ਵੀ ਇਸ ਬਲੱਡ ਬੈਂਕ ਦੇ ਕਰਮਚਾਰੀਆਂ ਵੱਲੋਂ ਐਚਆਈਵੀ ਪੀੜਤਾਂ ਦਾ ਖੂਨ ਚੜ੍ਹਾਉਣ ਦੇ ਮਾਮਲੇ ’ਚ 4 ਕਰਮਚਾਰੀਆਂ ਨੂੰ ਹਟਾ ਦਿੱਤਾ ਸੀ। ਚੌਕੀ ਇੰਚਾਰਜ ਰਜਿੰਦਰ ਕੁਮਾਰ ਨੇ ਦੱਸਿਆ ਹੈ ਕਿ ਇਕ ਡੋਨਰ ਵੱਲੋਂ ਬਲੱਡ ਬੈਂਕ ਨੂੰ ਖੂਨ ਦਾਨ ਕੀਤਾ ਗਿਆ ਸੀ ਤੇ ਲੈਬਾਰਟਰੀ ਦੇ ਮੁਲਾਜ਼ਮਾਂ ਨੇ ਬਿਨਾਂ ਟੈਸਟ ਕੀਤੇ ਰੱਖ ਲਿਆ ਜੋ ਐਚਆਈਵੀ ਪੀੜਤ ਸੀ।