ਪੱਤਰ ਪ੍ਰੇਰਕ
ਬਠਿੰਡਾ, 15 ਜੁਲਾਈ
ਮੁਲਾਜ਼ਮ ਯੂਨਾਈਟਿਡ ਆਰਗੇਨਾਈਜੇਸ਼ਨ ਪੀਐਸਪੀਐਲ (ਐਮ.ਯੂ.ਓ )ਜਥੇਬੰਦੀ ਨਾਲ ਸਬੰਧਤ ਸਬ ਡਿਵੀਜ਼ਨ ਗੋਨਿਆਣਾ ਮੰਡੀ ਦੀ ਚੋਣ ਕੀਤੀ ਗਈ। ਇਸ ਮੌਕੇ ਸੂਬਾ ਕਮੇਟੀ ਦੀ ਅਗਵਾਈ ਵਿੱਚ ਕਮੇਟੀ ਦੀ ਚੋਣ ਕੀਤੀ ਗਈ। ਇਸ ਕਮੇਟੀ ਦੀ ਚੋਣ ਨੂੰ ਸੂਬਾ ਕਮੇਟੀ ਦੇ ਆਗੂ ਬਲਕੌਰ ਸਿੰਘ ਮਾਨ ਪ੍ਰਧਾਨ, ਜਨਰਲ ਸਕੱਤਰ ਹਤੇਸ਼ ਕੁਮਾਰ, ਖ਼ਜ਼ਾਨਚੀ ਜਗਜੀਤ ਸਿੰਘ ਢਿੱਲੋਂ, ਸੂਬਾ ਵਰਕਿੰਗ ਕਮੇਟੀ ਦੇ ਚੇਅਰਮੈਨ ਸ਼ਮਿੰਦਰ ਸਿੰਘ ਸਿੱਧੂ, ਪੱਛਮੀ ਜੋਨ ਬਠਿੰਡਾ ਦੇ ਪ੍ਰਧਾਨ ਰਜਿੰਦਰ ਸ਼ਰਮਾ ਜੈਤੋ ਵੱਲੋਂ ਸਰਬਸੰਮਤੀ ਨਾਲ ਨੇਪਰੇ ਚਾੜਿਆ ਗਿਆ। ਇਸ ਮੌਕੇ ਜਸਕਰਨ ਸਿੰਘ ਗੰਗਾ ਨੂੰ ਪ੍ਰਧਾਨ ਬਣਾਇਆ ਗਿਆ ਜਦੋਂਕਿ ਜਸਵਿੰਦਰ ਸਿੰਘ ਮੀਤ ਪ੍ਰਧਾਨ, ਗੁਰਮੀਤ ਸਿੰਘ ਬਰਾੜ ਜਨਰਲ ਸਕੱਤਰ, ਕੁਲਵਿੰਦਰ ਸਿੰਘ ਨੂੰ ਖ਼ਜਾਨਚੀ, ਜਸਵਿੰਦਰ ਸਿੰਘ ਗਿੱਲ ਪ੍ਰੈਸ ਸਕੱਤਰ, ਸੁਖਮੰਦਰ ਸਿੰਘ ਮੁੱਖ ਸਲਾਹਕਾਰ, ਸੰਦੀਪ ਪਾਲ ਸਿੰਘ ਕਾਰਜਕਾਰੀ ਮੈਂਬਰ ਅਤੇ ਸੁਖਬੀਰ ਸਿੰਘ ਗੰਗਾ ਸਲਾਹਕਾਰ ਮੈਂਬਰ ਬਣਾਏ ਗਏ।