ਪੱਤਰ ਪੇਰਕ
ਬਠਿੰਡਾ, 17 ਸਤੰਬਰ
ਸਥਾਨਕ ਰੋਜ਼ ਗਾਰਡਨ ਵਿੱਚ ਕਮਿਸ਼ਨਰ ਨਗਰ ਨਿਗਮ ਮੈਡਮ ਡਾ. ਪਲਵੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਬੁਲਾਰੇ ਤੇ ਜੁਆਇੰਟ ਸੈਕਟਰੀ ਨੀਲ ਗਰਗ ਨੇ ਹਰੀ ਝੰਡੀ ਅਤੇ ਰੰਗ ਬਿਰੰਗੇ ਗੁਬਾਰੇ ਛੱਡ ਕੇ ‘ਸਵੱਛ ਭਾਰਤ’ ਅਭਿਆਨ ਲੀਗ ਦੀ ਸ਼ਰੂਆਤ ਕੀਤੀ। ਇਸ ਅਭਿਆਨ ਦੌਰਾਨ ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਤੇ ਆਮ ਲੋਕ ਆਦਿ ਹਾਜ਼ਰ ਸਨ ਪਰ ਨਗਰ ਨਿਗਮ ’ਤੇ ਕਾਬਜ਼ ਕਾਂਗਰਸੀ ਮੇਅਰ ਅਤੇ ਕੌਂਸਲਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਨੇ ਪ੍ਰੋਗਰਾਮ ਤੋਂ ਦੂਰੀ ਬਣਾਈ ਰੱਖੀ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਮੈਡਮ ਪਲਵੀ ਨੇ ਕਿਹਾ ਕਿ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਸਵੱਛ ਭਾਰਤ ਅਭਿਆਨ ਲੀਗ ਦਾ ਮੁੱਖ ਮੰਤਵ ਸਾਫ-ਸਫਾਈ ਰੱਖ ਕੇ ਸ਼ਹਿਰ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ਼-ਸੁਥਰਾ ਬਣਾਉਣਾ ਹੈ। ਇਸ ਤੋਂ ਪਹਿਲਾਂ ਸ੍ਰੀ ਨੀਲ ਗਰਗ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਅਭਿਆਨ ਨੂੰ ਰਲ-ਮਿਲ ਕੇ ਕਾਮਯਾਬ ਕਰੀਏ। ਇਸ ਮੌਕੇ ਆਪ ਦੇ ਸੀਨੀਅਰ ਆਗੂ ਡਾ. ਤਰਸੇਮ ਗਰਗ, ਬਲਾਕ ਪ੍ਰਧਾਨ ਬੱਲੀ ਬਲਜੀਤ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਅਮਰਦੀਪ ਸਿੰਘ ਰਾਜਨ ਹਾਜ਼ਰ ਸਨ।
ਸਵੱਛਤਾ ਰੈਲੀ ਕੱਢੀ
ਜਲਾਲਾਬਾਦ (ਨਿੱਜੀ ਪੱਤਰ ਪ੍ਰੇਰਕ): ਇੱਥੇ ਅੱਜ ਨਗਰ ਕੌਂਸਲ ਜਲਾਲਾਬਾਦ ਵੱਲੋਂ ਸਵੱਛਤਾ ਰੈਲੀ ਕੱਢੀ ਗਈ। ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਸਵੱਛਤਾ ਰੈਲੀ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਨੇ ਸ਼ਹਿਰ ਦੀ ਸਾਫ-ਸਫਾਈ ਰੱਖਣ ਦੇ ਨਾਲ-ਨਾਲ ਸਿੰਗਲ ਵਰਤੋਂ ਵਾਲੇ ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਵੀ ਪ੍ਰੇਰਿਤ ਕੀਤਾ। ਰੈਲੀ ਨਵੇਂ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਬਾਜ਼ਾਰਾਂ ਤੋਂ ਹੁੰਦੀ ਹੋਈ ਸ਼ਹੀਦ ਉਧਮ ਸਿੰਘ ਚੌਕ ਵਿੱਚ ਸਮਾਪਤ ਹੋਈ। ਇਸ ਮੌਕੇ ਕਾਰਜ ਸਾਧਕ ਅਫਸਰ ਬਲਵਿੰਦਰ ਸਿੰਘ, ਇੰਸਪੈਕਟਰ ਹਰਦੇਵ ਸਿੰਘ, ਕੌਂਸਲਰ ਹਰੀਸ਼ ਸੇਤੀਆ ‘ਆਪ’ ਦੇ ਸੀਨੀਅਰ ਆਗੂ ਪਵਨ ਕਾਮਰੇਡ, ਹਾਜ਼ਰ ਸਨ।