ਮਨੋਜ ਸ਼ਰਮਾ
ਬਠਿੰਡਾ 6 ਅਕਤੂਬਰ
ਬਠਿੰਡਾ ਦੇ ਸ਼ਹੀਦ ਮਨੀ ਸਿੰਘ ਸਰਕਾਰੀ ਹਸਪਤਾਲ ਵਿਚਲੀ ਬਲੱਡ ਬੈਂਕ ਦੇ ਮੁਲਾਜ਼ਮ ਖ਼ਿਲਾਫ਼ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਵੱਲੋਂ ਐੱਸ.ਐੱਸ.ਪੀ. ਬਠਿੰਡਾ ਨੂੰ ਮੰਗ ਪੱਤਰ ਦਿੰਦਿਆਂ ਬਲੱਡ ਬੈਂਕ ਦੇ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਬੀਤੀ ਕੱਲ੍ਹ ਬਲੱਡ ਬੈਂਕ ਦੀ ਸਟਾਫ਼ ਵੱਲੋਂ ਇੱਕ ਐੈਚ.ਆਈ.ਵੀ. ਪਾਜ਼ੇਟਿਵ ਖ਼ੂਨ ਇੱਕ ਮਹਿਲਾ ਅਤੇ ਬੱਚੇ ਨੂੰ ਲਾਉਣ ਲਈ ਦਿੱਤਾ ਗਿਆ ਸੀ। ਬੀਜੇਪੀ ਯੁਵਾ ਮੋਰਚਾ ਦੇ ਪ੍ਰਧਾਨ ਸੰਦੀਪ ਗੋਇਲ ਨੇ ਐੱਸ ਪੀ ਸੁਰਿੰਦਰ ਪਾਲ ਸਿੰਘ ਰਾਹੀ ਪੁਲੀਸ ਕਪਤਾਨ ਬਠਿੰਡਾ ਨੂੰ ਮੰਗ ਪੱਤਰ ਸੌਂਪਦੇ ਹੋਏ ਬਲੱਡ ਬੈਂਕ ਦੀ ਸਟਾਫ਼ ਦੀ ਕਰਵਾਈ ਮੰਗ ਕਰਦੇ ਹੋਏ ਦੋਸ਼ ਸਟਾਫ਼ ਵੱਲੋਂ ਵਰਤੀ ਗਈ ਲਾਪਰਵਾਹੀ ਮਾਫ਼ੀ ਯੋਗ ਨਹੀਂ। ਭਾਜਪਾ ਲੀਗਲ ਸੈੱਲ ਦੇ ਪ੍ਰਦੇਸ਼ ਮੈਂਬਰ ਰਾਜਿੰਦਰ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸ਼ਨੀਲ ਤ੍ਰਿਪਾਠੀ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ।