ਨਿੱਜੀ ਪੱਤਰ ਪੇ੍ਰਕ
ਬਠਿੰਡਾ, 18 ਜਨਵਰੀ
ਜ਼ਿਲਾ ਪਲਾਨਿੰਗ ਬੋਰਡ ਬਠਿੰਡਾ ਦੇ ਚੇਅਰਮੈਨ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਰੀਬੀ ਜਗਰੂਪ ਸਿੰਘ ਗਿੱਲ ਨੇ ਅੱਜ ਸ਼ਾਮ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੀਡੀਆ ਕਾਨਫਰੰਸ ਦੌਰਾਨ ਉਨ੍ਹਾਂ ਖੁਲਾਸਾ ਕੀਤਾ ਕਿ ਇਹ ਅਸਤੀਫ਼ਾ ਉਹ ਕਿਸੇ ਨਾਰਾਜ਼ਗੀ ਵੱਸ ਨਹੀਂ ਸਗੋਂ ਅਗ਼ਾਮੀ ਨਗਰ ਨਿਗਮ ਚੋਣਾਂ ’ਚ ਹਿੱਸਾ ਲੈਣ ਲਈ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਸ਼ਹਿਰ ਦੇ ਵਾਰਡ ਨੰਬਰ 48 ’ਚੋਂ ਚੋਣ ਲੜਨਗੇ। ਸਿਆਸੀ ਪੰਡਿਤਾਂ ਦਾ ਮੰਨਣਾ ਹੈ ਕਿ ਸ੍ਰੀ ਗਿੱਲ ਨੂੰ ਉੱਪਰੋਂ ਨਗਰ ਨਿਗਮ ਦਾ ‘ਮੇਅਰ’ ਬਣਨ ਦੀ ਹਰੀ ਝੰਡੀ ਮਿਲਣ ਪਿੱਛੋਂ ਹੀ ਉਨ੍ਹਾਂ ਇਹ ਪੈਂਤੜਾ ਅਮਲ ਵਿਚ ਲਿਆਂਦਾ ਹੈ।