ਸ਼ਗਨ ਕਟਾਰੀਆ
ਬਠਿੰਡਾ, 5 ਫਰਵਰੀ
ਨਗਰ ਨਿਗਮ ਚੋਣਾਂ ’ਚ ਨਿੱਤਰੇ ਕਾਂਗਰਸੀ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗਤੀਸ਼ੀਲ ਬਣਾ ਦਿੱਤਾ ਹੈ। ਅੱਜ ਵੀ ਉਨ੍ਹਾਂ ਸ਼ਹਿਰ ਦੇ ਕਈ ਖੇਤਰਾਂ ’ਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਹੂੰਝਾ ਫੇਰੂ ਜਿੱਤ ਦਾ ਦਾਅਵਾ ਕੀਤਾ। ਇਸ ਦੌਰਾਨ ਹੋਰਨਾਂ ਰਾਜਨੀਤਿਕ ਪਾਰਟੀਆਂ ’ਚੋਂ ਵੱਡੀ ਗਿਣਤੀ ਸ਼ਖ਼ਸੀਅਤਾਂ ਨੇ ਵਿੱਤ ਮੰਤਰੀ ਦੀ ਹਾਜ਼ਰੀ ’ਚ ਕਾਂਗਰਸ ਦਾ ਪੱਲਾ ਫੜ ਲਿਆ ਹੈ।
ਸ੍ਰੀ ਬਾਦਲ ਜਦੋਂ ਵਾਰਡ ਨੰਬਰ 25 ਤੋਂ ਉਮੀਦਵਾਰ ਕਮਲਜੀਤ ਕੌਰ ਦੇ ਹੱਕ ਵਿੱਚ ਪ੍ਰਚਾਰ ਕਰਨ ਪਹੁੰਚੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕਈ ਮੁਕਾਮੀ ਆਗੂਆਂ ਨੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਨ੍ਹਾਂ ਵਿੱਚ ਹੁਸ਼ਿਆਰ ਸਿੰਘ, ਸੁਰਿੰਦਰ ਸਿੰਘ, ਬਿੱਲੂ ਕੁਮਾਰ, ਵਿਜੈ ਕੁਮਾਰ, ਪੂਰਨ ਸਿੰਘ, ਬਲਤੇਜ ਸਿੰਘ, ਸ਼ੰਟੀ ਸਿੰਘ, ਕਾਕੂ ਸਿੰਘ ਆਦਿ ਸ਼ਾਮਿਲ ਸਨ।
ਇਸੇ ਤਰ੍ਹਾਂ ਵਾਰਡ ਨੰਬਰ 42 ਤੋਂ ਸੁਖਰਾਜ ਸਿੰਘ ਔਲਖ ਦੀ ਚੋਣਾਵੀ ਮੀਟਿੰਗ ’ਚ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਦੇ ਕਰੀਬੀ ਕਮਲਜੀਤ ਸਿੰਘ ਔਲਖ ਅਤੇ ਹਰੀਸ਼ ਜੋੜਾ ਸਮੇਤ ਧਰਮਿੰਦਰ ਜੋੜਾ ਨੇ ਜੈਜੀਤ ਸਿੰਘ ਜੌਹਲ ਦੀ ਹਾਜ਼ਰੀ ਵਿੱਚ ਕਾਂਗਰਸ ਦਾ ਝੰਡਾ ਚੁੱਕ ਲਿਆ। ਵਾਰਡ ਨੰਬਰ 40 ਤੋਂ ਆਤਮਾ ਸਿੰਘ ਦੇ ਹੱਕ ’ਚ ਪ੍ਰਚਾਰ ਕਰਨ ਗਏ ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ ’ਚ ਵੀ ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਜਸਪਾਲ ਸਿੰਘ, ਸੋਹਨ ਸਿੰਘ, ਪ੍ਰਦੀਪ ਕੁਮਾਰ, ਰਾਜ ਕੁਮਾਰ ਰਾਜੀ, ਜਗਤਾਰ ਸਿੰਘ, ਜੀਤ ਸਿੰਘ, ਇੰਦਰਜੀਤ ਸਿੰਘ, ਗੁਰਵਿੰਦਰ ਸਿੰਘ, ਅਸ਼ੋਕ ਕੁਮਾਰ, ਗੋਰਾ ਝੁੰਬਾ ਆਦਿ ਕਾਂਗਰਸ ’ਚ ਸ਼ਾਮਿਲ ਹੋਏ।
ਵਾਰਡ ਨੰਬਰ 23 ਤੋਂ ਉਮੀਦਵਾਰ ਕਿਰਨਾ ਰਾਣੀ ਦੇ ਪੱਖ ’ਚ ਪ੍ਰਚਾਰ ਲਈ ਪਹੁੰਚੇ ਜੈਜੀਤ ਸਿੰਘ ਜੌਹਲ ਦੀ ਅਗਵਾਈ ’ਚ ਅਕਾਲੀ ਦਲ ਦੇ ਵਰਕਰਾਂ ਅਸ਼ੋਕ ਕੁਮਾਰ, ਦਲੀਪ ਕੁਮਾਰ, ਦੀਪਕ ਕੁਮਾਰ, ਰਾਜ ਕੁਮਾਰ, ਬਿੱਟੂ ਕੁਮਾਰ, ਬਲਵੰਤ ਕੁਮਾਰ, ਸੁਰੇਸ਼ ਕੁਮਾਰ, ਸੰਨੀ ਕੁਮਾਰ, ਨਵੀਨ ਕੁਮਾਰ, ਦੀਪਕ ਕੁਮਾਰ ਦੀਪੂ, ਚੇਤਨ ਕੁਮਾਰ, ਅਜੇ ਕੁਮਾਰ, ਵੀਰਪਾਲ ਕੁਮਾਰ ਅਤੇ ਨੰਦ ਲਾਲ ਆਦਿ ਨੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਪ੍ਰਚਾਰ ਮੌਕੇ ਕਾਂਗਰਸੀ ਆਗੂ ਅਰੁਣ ਵਧਾਵਨ, ਆਤਮਾ ਸਿੰਘ, ਸੁਖਰਾਜ ਸਿੰਘ ਔਲਖ, ਸੰਜੇ ਬਿਸਵਾਲ, ਗੁਰਇਕਬਾਲ ਸਿੰਘ ਚਾਹਲ, ਵਿਪਨ ਮਿੱਤੂ ਤੇ ਰਾਮ ਸਿੰਘ ਵਿਰਕ ਆਦਿ ਹਾਜ਼ਰ ਸਨ।