ਹੁਸ਼ਿਆਰ ਸਿੰਘ ਘਟੌੜਾ
ਰਾਮਾਂ ਮੰਡੀ, 23 ਦਸੰਬਰ
ਡਾ. ਐੱਸਪੀ ਸਿੰਘ ਉਬਰਾਏ ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਦੀ ਅਗਵਾਈ ਹੇਠ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਅਤੇ ਡਾ. ਕੁਲਦੀਪ ਸਿੰਘ ਗਰੇਵਾਲ ਡਾਇਰੈਕਟਰ ਸਿਹਤ ਸੇਵਾਵਾਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਅੱਖਾਂ ਦਾ 619 ਵਾਂ ਮੈਡੀਕਲ ਕੈਂਪ ਪਿੰਡ ਸੁਖਲੱਧੀ ਜ਼ਿਲ੍ਹਾ ਬਠਿੰਡਾ ਵਿਖੇ ਐੱਸਪੀ ਹਸਪਤਾਲ ਮੌੜ ਮੰਡੀ ਦੇ ਸਹਿਯੋਗ ਨਾਲ ਲਗਾਇਆ ਗਿਆ। ਡਾ. ਕੇਪੀਐੱਸ ਗਿੱਲ, ਡਾ. ਪੰਪਾ ਅਤੇ ਡਾ. ਡਾਲੀਆ ਨੇ 756 ਮਰੀਜ਼ਾਂ ਦਾ ਚੈਕਅੱਪ ਕੀਤਾ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਮਰੀਜ਼ਾਂ ਨੂੰ ਦਵਾਈਆਂ ਅਤੇ ਐਨਕਾਂ ਮੁਫਤ ਦਿੱਤੀਆਂ ਗਈਆਂ ਅਤੇ 59 ਅਪਰੇਸ਼ਨ ਯੋਗ ਪਾਏ ਗਏ ਮਰੀਜ਼ਾਂ ਦਾ ਅਪਰੇਸ਼ਨ ਐੱਸਪੀ ਹਸਪਤਾਲ ਮੌੜ ਮੰਡੀ ਕੀਤਾ ਗਿਆ। ਇਸ ਕੈਂਪ ਵਿੱਚ ਸੁਖਲੱਧੀ ਤੋਂ ਇਲਾਵਾ ਬੰਗੀ ਰੁੱਘੂ, ਬੰਗੀ ਦੀਪਾ, ਬਾਘਾ, ਰਾਮਸਰਾ, ਪੱਕਾ ਖੁਰਦ ਅਤੇ ਪੱਕਾ ਕਲਾਂ ਦੇ ਮਰੀਜ਼ਾਂ ਨੇ ਲਾਹਾ ਲਿਆ। ਜ਼ਿਲ੍ਹਾ ਪ੍ਰਧਾਨ ਪ੍ਰੋਫੈਸਰ ਜੇਐੱਸ.ਬਰਾੜ ਨੇ ਦੱਸਿਆ ਕਿ ਟਰੱਸਟ ਵਲੋਂ ਲੋਕ ਭਲਾਈ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਬਠਿੰਡਾ ਇਕਾਈ ਦੇ ਜਨਰਲ ਸੈਕਟਰੀ ਅਮਰਜੀਤ ਸਿੰਘ, ਕੈਸ਼ੀਅਰ ਬਲਦੇਵ ਸਿੰਘ ਚਹਿਲ, ਪਿੰਡ ਦੇ ਕਮੇਟੀ ਮੈਬਰ ਲਾਭ ਸਿੰਘ, ਕਰਨਦੀਪ ਸਿੰਘ, ਜਸਪ੍ਰੀਤ ਸਿੰਘ, ਬਲਜਿੰਦਰ ਸਿੰਘ, ਜਸਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।