ਪੱਤਰ ਪ੍ਰੇਰਕ
ਬਠਿੰਡਾ, 8 ਅਪਰੈਲ
ਬਠਿੰਡਾ ਦੇ ਸ਼ਹੀਦ ਮਨੀ ਸਿੰਘ ਹਸਪਤਾਲ ਦੇ ਡਾਕਟਰਾਂ ਨੂੰ ਬੀਤੀ ਰਾਤ ਹਸਪਤਾਲ ਅੰਦਰ ਬਣੀ ਪੁਲੀਸ ਚੌਕੀ ਦੀ ਇੰਚਾਰਜ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸੜਕ ਜਾਮ ਕਰਨ ਲਈ ਮਜਬੂਰ ਹੋਣਾ ਪਿਆ।
ਧਰਨਾਕਾਰੀ ਡਾਕਟਰਾਂ ਦੀ ਅਗਵਾਈ ਕਰ ਰਹੇ ਡਾ. ਗੁਰਮੇਲ ਸਿੰਘ ਨੇ ਬਠਿੰਡਾ ਹਸਪਤਾਲ ਸਥਿਤ ਚੌਕੀ ਇੰਚਾਰਜ ’ਤੇ ਦੋਸ਼ ਲਗਾਏ ਕਿ ਬੀਤੀ ਰਾਤ ਇੱਕ ਮਹਿਲਾ ਡਾਕਟਰ ਗੁਰਿੰਦਰ ਕੌਰ ਨਾਲ ਪੁਲੀਸ ਅਧਿਕਾਰੀ ਨੇ ਦੁਰਵਿਹਾਰ ਕੀਤਾ ਅਤੇ ਮਹਿਲਾ ਡਾਕਟਰ ਦੇ ਕੈਬਿਨ ਵਿੱਚ ਸੁਰੱਖਿਆ ਕਰਮੀ ਵਜੋਂ ਤਾਇਨਾਤ ਮੁਲਾਜ਼ਮ ਦੀ ਕੁੱਟਮਾਰ ਕੀਤੀ। ਡਾਕਟਰਾਂ ਨੇ ਸੜਕ ਜਾਮ ਕਰਦਿਆਂ ਪੰਜਾਬ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਕਤ ਚੌਕੀ ਇੰਚਾਰਜ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ। ਡਾਕਟਰਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਚੌਕੀ ਇੰਚਾਰਜ ਨੂੰ ਬਰਖ਼ਾਸਤ ਨਹੀਂ ਕੀਤਾ ਜਾਂਦਾ ਉਹ ਮੈਡੀਕਲ ਸੇਵਾਵਾਂ ਬੰਦ ਰੱਖਣਗੇ।
ਉੱਧਰ, ਇਸ ਸਬੰਧੀ ਗੱਲ ਕਰਨ ’ਤੇ ਥਾਣਾ ਕੋਤਵਾਲੀ ਦੇ ਐੱਸਐੱਚਓ ਕ੍ਰਿਸ਼ਨ ਸਿੰਘ ਨੇ ਕਿ ਹਾ ਇਸ ਮਾਮਲੇ ਦੀ ਜਾਂਚ ਉਹ ਕਰ ਰਹੇ ਹਨ।