ਜੋਗਿੰਦਰ ਸਿੰਘ ਮਾਨ
ਮਾਨਸਾ, 12 ਅਕਤੂਬਰ
ਸਕੂਲ ਸਿੱਖਿਆ ਵਿਭਾਗ ਵੱਲੋਂ 66ਵੀਆਂ ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ਦੌਰਾਨ ਫਸਵੇਂ ਮੁਕਾਬਲੇ ਵੇਖਣ ਨੂੰ ਮਿਲ ਰਹੇ ਹਨ। ਰੱਸਾਕਸੀ ਦੇ ਮੁਕਾਬਲਿਆਂ ਵਿੱਚ ਅੰਡਰ-14 ਮੁੰਡੇ ਸਰਦੂਲਗੜ੍ਹ, ਬੋਹਾ ਅਤੇ ਮੂਸਾ ਜ਼ੋਨ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-14 (ਕੁ) ਦੇ ਰੱਸਾਕਸੀ ਮੁਕਾਬਲੇ ਵਿੱਚ ਸਰਦੂਲਗੜ੍ਹ, ਮੂਸਾ ਅਤੇ ਬੋਹਾ ਜ਼ੋਨ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਅੰਡਰ-17 (ਮੁੰਡੇ) ਰੱਸਾਕਸੀ ਮੁਕਾਬਲਿਆਂ ਵਿੱਚ ਸਰਦੂਲਗੜ੍ਹ, ਮੂਸਾ ਅਤੇ ਬੁਢਲਾਡਾ ਜ਼ੋਨ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ, ਜਦੋਂਕਿ ਅੰਡਰ-19 (ਮੁੰਡੇ) ਵਿੱਚ ਸਰਦੂਲਗੜ੍ਹ, ਮੂਸਾ ਅਤੇ ਜੋਗਾ ਨੇ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕੀਤੀ। ਇਸ ਤਰ੍ਹਾਂ ਕਬੱਡੀ ਸਰਕਲ ਸਟਾਈਲ ਅੰਡਰ-17 ਲੜਕੇ ਮਾਨਸਾ, ਬੁਢਲਾਡਾ ਅਤੇ ਫਫੜੇ ਭਾਈਕੇ ਜ਼ੋਨ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ, ਜਦੋਂਕਿ ਅੰਡਰ-19 (ਮੁੰਡੇ) ਸਰਕਲ ਸਟਾਈਲ ਕਬੱਡੀ ਸਰਦੂਲਗੜ੍ਹ, ਬੁਢਲਾਡਾ ਅਤੇ ਮਾਨਸਾ ਜ਼ੋਨ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਖੋ-ਖੋ ਅੰਡਰ-14 (ਕੁ) ਵਿੱਚ ਮਾਨਸਾ, ਝੁਨੀਰ ਅਤੇ ਸਰਦੂਲਗੜ੍ਹ ਜ਼ੋਨ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਟੂਰਨਾਮੈਂਟ ਦੇ ਦੂਜੇ ਦਿਨ ਦਿਖਾਏ ਜੌਹਰ
ਬਠਿੰਡਾ (ਮਨੋਜ ਸ਼ਰਮਾ): ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਇੱਥੇ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਬਠਿੰਡਾ ਵਿੱਚ ਹੋਈਆਂ। ਜਿਮਨਾਸਟਿਕ ਆਰਟਿਸਟਿਕ ਵਿੱਚ ਦੇਸਰਾਜ ਸੈਂਟਰ ਦੀ ਲੜਕੀ ਹਰਸੁਖਨਾਜ਼ ਕੌਰ ਨੇ ਪਹਿਲਾ ਅਤੇ ਸੈਂਟਰ ਗਰਲਜ਼ ਬਠਿੰਡਾ ਨੇ ਦੂਜਾ ਸਥਾਨ ਹਾਸਲ ਕੀਤਾ। ਕੁਸ਼ਤੀਆਂ 25 ਕਿਲੋ ਵਰਗ ਵਿੱਚ ਹਰਮਨਦੀਪ ਕੌਰ ਸੈਂਟਰ ਨਰੂਆਣਾ ਅਤੇ ਅੰਸ਼ ਗਰਲਜ਼ ਬਠਿੰਡਾ ਨੇ ਦੂਜਾ ਸਥਾਨ ਹਾਸਲ ਕੀਤਾ। ਕੁਸ਼ਤੀਆਂ (28 ਕਿਲੋ) ਵਿੱਚ ਪਹਿਲਾ ਸਥਾਨ ਕਰਨ ਬੱਲੂਆਣਾ ਸੈਂਟਰ ਅਤੇ ਦੂਜਾ ਸਥਾਨ ਸੁਖਮਨ ਕਟਾਰ ਸਿੰਘ ਵਾਲਾ ਨੇ ਪ੍ਰਾਪਤ ਕੀਤਾ। ਕੁਸ਼ਤੀਆਂ 30 ਕਿਲੋ ਵਰਗ ਪਹਿਲਾ ਸਥਾਨ ਸੁਹਿਜ ਕਟਾਰ ਸਿੰਘ ਵਾਲਾ ਅਤੇ ਦੂਜਾ ਸਥਾਨ ਸੁਖਮਨ ਸੈੰਟਰ ਬੱਲੂਆਣਾ ਨੇ ਹਾਸਲ ਕੀਤਾ। ਰੱਸੀ ਟੱਪਣਾ ਸਿੰਗਲ ਰੋਪ ਲੜਕੀਆਂ ਦੀਪਿਕਾ ਦੇਸਰਾਜ ਸੈਂਟਰ ਪਹਿਲਾ ਸਥਾਨ ਅਤੇ ਹਰਨੂਰ ਕੌਰ ਸੈਂਟਰ ਬੱਲੂਆਣਾ ਨੇ ਦੂਜਾ ਸਥਾਨ ਹਾਸਲ ਕੀਤਾ।