ਬਠਿੰਡਾ: ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਇੰਡੀਅਨ ਰੈੱਡ ਕਰਾਸ ਦੇ ਪੰਘੂੜੇ ਵਿੱਚ ਲਗਪੱਗ 10 ਦਿਨਾਂ ਦੀ ਨਵਜੰਮੀ ਬੱਚੀ ਮਿਲੀ ਹੈ। ਇਸ ਸਬੰਧੀ ਪੁਲੀਸ ਥਾਣਾ ਥਰਮਲ ਵਿੱਚ ਡੀਡੀ ਆਰ ਦਰਜ ਕਰਵਾਈ ਗਈ ਹੈ। ਇਸ ਬੱਚੀ ਨੂੰ ਮਾਹੰਤ ਗੁਰਬੰਤਾ ਦਾਸ ਸਕੂਲ ਦੇ ਕਰਮਚਾਰੀਆਂ ਅਤੇ ਜ਼ਿਲ੍ਹਾ ਬਾਲ ਸਰੱਖਿਆ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਮੈਡੀਕਲ ਸਹਾਇਤਾ ਲਈ ਸਿਵਲ ਹਸਪਤਾਲ ਬਠਿੰਡਾ ਵਿੱਚ ਸ਼ਿਫਟ ਕਰਵਾਇਆ ਗਿਆ। -ਪੱਤਰ ਪ੍ਰੇਰਕ