ਪੱਤਰ ਪ੍ਰੇਰਕ
ਬਠਿੰਡਾ, 25 ਮਈ
ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਨਾਲ 14 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 350 ਨਵੇਂ ਕੇਸ ਸਾਹਮਣੇ ਆਏ ਹਨ। ਇੰਜ ਹੀ 637 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਮਗਰੋਂ ਆਪੋ-ਆਪਣੇ ਘਰ ਪਰਤ ਗਏ।
ਬਰਨਾਲਾ (ਖੇਤਰੀ ਪ੍ਰਤੀਨਿਧ): ਜ਼ਿਲ੍ਹੇ ‘ਚ ਅੱਜ 81 ਨਵੇਂ ਮਾਮਲੇ ਸਾਹਮਣੇ ਆਏ ਅਤੇ 4 ਮਰੀਜ਼ਾਂ ਦੀ ਮੌਤ ਹੋ ਗਈ। ਨਵੇਂ ਕੇਸਾਂ ‘ਚ ਬਲਾਕ ਮਹਿਲ ਕਲਾਂ ਤੋਂ 24, ਬਰਨਾਲਾ ਤੋਂ 23, ਧਨੌਲਾ ਤੋਂ 19 ਤੇ ਤਪਾ ਤੋਂ 15 ਮਾਮਲੇ ਸ਼ਾਮਿਲ ਹਨ | ਸ਼ਹਿਰੀ ਹਲਕਿਆਂ ਤੋਂ 36 ਅਤੇ ਦਿਹਾਤੀ ਤੋਂ 45 ਕੇਸ ਹਨ| ਮ੍ਰਿਤਕਾਂ ਵਿੱਚ ਇਕ ਬਰਨਾਲਾ, ਇਕ ਮਹਿਲ ਕਲਾਂ ਤੇ 2 ਧਨੌਲਾ ਖੇਤਰ ਤੋਂ ਵਿਅਕਤੀ ਸ਼ਾਮਿਲ ਹਨ|
ਮਾਨਸਾ (ਪੱਤਰ ਪ੍ਰੇਰਕ): ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਦੇ 196 ਨਵੇਂ ਪਾਜ਼ੇਟਿਵ ਕੇਸ ਆਏ ਹਨ ਅਤੇ ਛੇ ਵਿਅਕਤੀਆਂ ਦੀ ਮੌਤ ਹੋ ਗਈ।