ਮਨੋਜ ਸ਼ਰਮਾ
ਬਠਿੰਡਾ, 24 ਫਰਵਰੀ
ਬਠਿੰਡਾ ਦੀ ਸਰਹੰਦ ਕੈਨਾਲ ਦੇ ਦਿਨ ਫਿਰਨ ਜਾ ਰਹੇ ਹਨ ਪੰਜਾਬ ਸਰਕਾਰ ਨੇ ਨਹਿਰ ਦੇ ਨਵੀਨੀਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸਿੰਚਾਈ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੰਜਾਬੀ ਟ੍ਰਿਬਿਊਨ ਨੂੰ ਦੱਸਿਆ ਕਿ ਨਹਿਰ ਨਵੀਨੀਕਰਨ ਵਾਲੇ ਪ੍ਰਾਜੈਕਟ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਜਿਸ ਨਾਲ ਬਠਿੰਡਾ ਖ਼ਿੱਤੇ ਦੇ ਕਿਸਾਨਾਂ ਨੂੰ ਵੱਡਾ ਲਾਭ ਪੁੱਜੇਗਾ ਉਨ੍ਹਾਂ ਦੱਸਿਆ ਕਿ ਨਹਿਰੀ ਦੇ ਨਵੀਨੀਕਰਨ ਵਾਲੇ ਪ੍ਰਾਜੈਕਟ ’ਤੇ 45 ਕਰੋੜ ਦੇ ਲਗਪਗ ਖਰਚਾ ਆਵੇਗਾ। ਜ਼ਿਕਰਯੋਗ ਹੈ ਕਿ ਬਠਿੰਡਾ ਦੀ ਸਰਹੰਦ ਕੈਨਾਲ ਦੀ ਹਾਲਤ ਤਰਸਯੋਗ ਸੀ ਅਤੇ ਪਟੜੀਆਂ ਦੀ ਹਾਲਤ ਖ਼ਸਤਾ ਹੋਣ ਕਾਰਨ ਨਹਿਰ ਵਿਚ ਕਈ ਵਾਰ ਪਾੜ ਵੀ ਪਏ। ਇਸ ਦੇ ਟੈਂਡਰ ਅਗਲੇ ਮਹੀਨੇ ਮਾਰਚ ਵਿਚ 2021 ਵਿਚ ਹੋਣ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਨਹਿਰ ਨੂੰ ਬੁਰਜੀ ਨੰਬਰ 3 ਲੱਖ 90 ਹਜ਼ਾਰ ਤੋਂ 4 ਲੱਖ 90 ਹਜ਼ਾਰ ਬੁਰਜੀ ਤੱਕ ਪੱਕਾ ਕੀਤਾ ਜਾਵੇਗਾ ਵਿਭਾਗ ਨੇ ਬਠਿੰਡਾ ਨਹਿਰ ਦੀ ਖਸਤਾ ਹਾਲਤ ਨੂੰ ਦੇਖਦਿਆਂ ਸੰਚਾਈ ਵਿਭਾਗ ਨੇ ਇਸ ਨੂੰ ਪੱਕਾ ਕਰਨ ਲਈ ਪ੍ਰੋਜੈਕਟ ਬਣਾ ਕੇ ਭੇਜਿਆ ਗਿਆ ਸੀ ਇਸ ਨਹਿਰ ਦੇ ਨਵੀਨੀਕਰਨ ਨਾਲ ਜਿੱਥੇ ਨਹਿਰੀ ਵਿਭਾਗ ਨੂੰ ਰਾਹਤ ਮਿਲੇਗੀ ਉੱਥੇ ਕਿਸਾਨਾਂ ਨੂੰ ਵੀ ਵੱਡੀ ਰਾਹਤ ਮਿਲੇਗੀ ਕਿਉਂਕਿ ਬਰਸਾਤ ਦੇ ਦਿਨਾਂ ਵਿਚ ਨਹਿਰ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਟੁੱਟਣ ਦਾ ਖ਼ਤਰਾ ਬਣਿਆ ਰਹਿੰਦਾ ਸੀ। ਇਸ ਸਬੰਧੀ ਨਹਿਰੀ ਵਿਭਾਗ ਬਠਿੰਡਾ ਜ਼ੋਨ ਦੇ ਐਕਸੀਅਨ ਰਮਨਪ੍ਰੀਤ ਸਿੰਘ ਮਾਨ ਨੇ ਇਸ ਦੀ ਪੁਸ਼ਟੀ ਕਰਦਿਆਂ ਦੱੋਿਸਆ ਕਿ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਮਿਲ ਚੁੱਕੀ ਹੈ।