ਨਵੀਂ ਦਿੱਲੀ, 31 ਅਕਤੂਬਰ
ਸਰਕਾਰ ਨਾਲ ਲਗਾਤਾਰ ਗੱਲਬਾਤ ਤੋਂ ਬਾਅਦ ਜ਼ਾਇਡਸ ਕੈਡਿਲਾ ਨੇ ਆਪਣੀ ਕੋਵਿਡ-19 ਵੈਕਸੀਨ ਦੀ ਕੀਮਤ 265 ਰੁਪਏ ਪ੍ਰਤੀ ਡੋਜ਼ ਤੱਕ ਘਟਾਉਣ ਲਈ ਸਹਿਮਤੀ ਦੇ ਦਿੱਤੀ ਹੈ ਪਰ ਅੰਤਿਮ ਸਮਝੌਤਾ ਹਾਲੇ ਹੋਣਾ ਹੈ। ਸੂਤਰਾਂ ਨੇ ਦੱਸਿਆ ਕਿ ਸੂਈ-ਰਹਿਤ ਜ਼ਾਇਕੋਵ-ਡੀ ਵੈਕਸੀਨ ਦੀ ਪ੍ਰਤੀ ਖੁਰਾਕ ਦੇਣ ਲਈ 93 ਰੁਪਏ ਦੀ ਲਾਗਤ ਵਾਲੇ ਡਿਸਪੋਸੇਬਲ ਦਰਦ ਰਹਿਤ ਜੈੱਟ ਐਪਲੀਕੇਟਰ ਦੀ ਲੋੜ ਹੋਵੇਗੀ, ਜਿਸ ਦੀ ਪ੍ਰਤੀ ਖੁਰਾਕ ਕੀਮਤ 358 ਰੁਪਏ ਹੋਵੇਗੀ। ਅਹਿਮਦਾਬਾਦ ਸਥਿਤ ਇਸ ਦਵਾਈ ਕੰਪਨੀ ਨੇ ਪਹਿਲਾਂ ਆਪਣੀਆਂ ਤਿੰਨ ਖੁਰਾਕਾਂ ਵਾਲੀ ਦਵਾਈ ਦੀ ਕੀਮਤ 1900 ਰੁਪਏ ਰੱਖਣ ਦਾ ਫ਼ੈਸਲਾ ਕੀਤਾ ਸੀ।