ਨਵੀਂ ਦਿੱਲੀ, 29 ਦਸੰਬਰ
ਆਮਦਨ ਕਰ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਵਿੱਤੀ ਸਾਲ 2019-20 (ਮੁਲਾਂਕਣ ਸਾਲ 2020-21) ਲਈ 28 ਦਸੰਬਰ ਤੱਕ 4.37 ਕਰੋੜ ਆਈਟੀਆਰ ਦਾਖਲ ਕੀਤੀਆਂ ਗਈਅ। ਵਿਅਕਤੀਗਤ ਆਮਦਨੀ ਟੈਕਸ ਰਿਟਰਨ (ਆਈਟੀਆਰ) ਭਰਨ ਦੀ ਆਖ਼ਰੀ ਤਰੀਕ 31 ਦਸੰਬਰ 2020 ਹੈ ਅਤੇ ਵਿਭਾਗ ਨੇ ਕਿਸੇ ਵੀ ਮੁਸ਼ਕਲ ਤੋਂ ਬਚਣ ਲਈ ਆਖਰੀ ਦਿਨ ਦੀ ਉਡੀਕ ਕੀਤੇ ਬਿਨਾਂ ਰਿਟਰਨ ਦਾਖਲ ਕਰਨ ਲਈ ਕਿਹਾ ਹੈ।