ਨਵੀਂ ਦਿੱਲੀ: 5ਜੀ ਸਪੈਕਟ੍ਰਮ ਦੀ ਨਿਲਾਮੀ ਦਾ ਅਮਲ ਅੱਜ ਛੇਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਅਲਟਰਾ ਹਾਈ-ਸਪੀਡ ਇੰਟਰਨੈਂਟ ਦੀ ਪੇਸ਼ਕਸ਼ ਵਾਲੇ ਸਪੈਕਟ੍ਰਮ ਦੀ ਨਿਲਾਮੀ ਦੇ ਪਹਿਲੇ ਪੰਜ ਦਿਨਾਂ ਦੌਰਾਨ ਰਿਲਾਇੰਸ ਜੀਓ ਤੇ ਭਾਰਤੀ ਏਅਰਟੈੱਲ ਜਿਹੀਆਂ ਟੈਲੀਕਾਮ ਕੰਪਨੀਆਂ ਵੱਲੋਂ 1,49,966 ਕਰੋੜ ਰੁਪਏ ਦੀ ਬੋਲੀ ਲਾਈ ਗਈ ਹੈ। ਸੂਤਰਾਂ ਨੇ ਕਿਹਾ ਕਿ ਐਤਵਾਰ ਸਵੇਰੇ 31ਵੇਂ ਗੇੜ ਨਾਲ ਨਿਲਾਮੀ ਦਾ ਅਮਲ ਮੁੜ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਹੋਰ ਗੇੜ ਵੀ ਜਾਰੀ ਰਹੇ। ਉੱਤਰ ਪ੍ਰਦੇਸ਼ ਦੇ ਪੂਰਬੀ ਸਰਕਲ, ਜਿੱਥੇ ਬੁੱਧਵਾਰ ਤੋਂ 1800 ਮੈਗਾ ਹਰਟਜ਼ ਦੀ ਮੰਗ ਸਿਖਰ ’ਤੇ ਸੀ, ਹੁਣ ਹੌਲੀ ਹੌਲੀ ਮੱਠੀ ਪੈਣ ਲੱਗੀ ਹੈ। -ਪੀਟੀਆਈ