ਮੁੰਬਈ: ਡਿਜੀਟਲ ਪਲੇਟਫਾਰਮ ’ਤੇ ਰਿਲੀਜ਼ ਲਈ ਤਿਆਰ ਫਿਲਮ ‘ਗੁਲਾਬੋ ਸਿਤਾਬੋ’ ਦੀ ਲੇਖਿਕਾ ਜੂਹੀ ਚਤੁਰਵੇਦੀ ’ਤੇ ਕਹਾਣੀ ਚੋਰੀ ਕਰਨ ਦੋ ਦੋਸ਼ ਲੱਗੇ ਹਨ। ਇਸ ਸਬੰਧੀ ਫਿਲਮਸਾਜ਼ਾਂ ਖ਼ਿਲਾਫ਼ ਪੁਲੀਸ ਸ਼ਿਕਾਇਤ ਦਰਜ ਕਰਕੇ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਦੂਜੇ ਪਾਸੇ, ਫਿਲਮਸਾਜ਼ਾਂ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਰੱਦ ਕੀਤਾ ਹੈ ਅਤੇ ਇਸ ਨੂੰ ਬੇਲੋੜਾ ਵਿਵਾਦ ਪੈਦਾ ਕਰਨ ਦਾ ਯਤਨ ਦੱਸਿਆ ਹੈ।
-ਆਈਏਐੱਨਐੱਸ