ਅਹਿਮਦਾਬਾਦ, 30 ਜੂਨ
ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (ਜੀਸੀਐੱਮਐੱਮਐੱਫ) ਨੇ ਬੁੱਧਵਾਰ ਨੂੰ ਕਿਹਾ ਕਿ ਇਕ ਜੁਲਾਈ ਤੋਂ ਅਮੂਲ ਦੁੱਧ ਦੇ ਸਾਰੇ ਬਰਾਂਡਾਂ ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਜਾਵੇਗਾ। ਅਮੂਲ ਬ੍ਰਾਂਡ ਨਾਮ ਹੇਠ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਮਾਰਕੀਟਿੰਗ ਕਰਨ ਵਾਲੇ ਜੀਸੀਐੱਮਐੱਮਐਫੱ ਦੇ ਮੈਨੇਜਿੰਗ ਡਾਇਰੈਕਟਰ ਆਰਐੱਸ ਸੋਢੀ ਨੇ ਕਿਹਾ ਕਿ ਕੀਮਤਾਂ ਵਿੱਚ ਵਾਧਾ ਇਕ ਸਾਲ ਸੱਤ ਮਹੀਨਿਆਂ ਬਾਅਦ ਕੀਤਾ ਜਾ ਰਿਹਾ ਹੈ, ਜੋ ਉਤਪਾਦਨ ਦੀ ਲਾਗਤ ਵਿੱਚ ਵਾਧੇ ਕਾਰਨ ਲੋੜੀਂਦਾ ਸੀ।