ਨਵੀਂ ਦਿੱਲੀ, 23 ਜੂਨ
ਨੋਟਬੰਦੀ ਤੋਂ ਬਾਅਦ ਘਰੇਲੂ ਸੁਆਣੀਆਂ ਵੱਲੋਂ ਜਮ੍ਹਾਂ ਕਰਵਾਈ ਢਾਈ ਲੱਖ ਰੁਪਏ ਦੀ ਰਾਸ਼ੀ ਆਮਦਨੀ ਟੈਕਸ ਪੜਤਾਲ ਦੇ ਅਧੀਨ ਨਹੀਂ ਆਵੇਗੀ ਕਿਉਂਕਿ ਇਨਕਮ ਟੈਕਸ ਅਪੀਲ ਟ੍ਰਿਬਿਊਨਲ (ਆਈਟੀਏਟੀ) ਨੇ ਕਿਹਾ ਹੈ ਕਿ ਅਜਿਹੀਆਂ ਜਮ੍ਹਾਂ ਰਕਮਾਂ ਨੂੰ ਆਮਦਨ ਨਹੀਂ ਮੰਨਿਆ ਜਾ ਸਕਦਾ। ਇਕ ਵਿਅਕਤੀ ਦੁਆਰਾ ਦਾਇਰ ਪਟੀਸ਼ਨ ‘ਤੇ ਆਪਣਾ ਫੈਸਲਾ ਦਿੰਦਿਆਂ ਆਈਟੀਏਟੀ ਦੇ ਆਗਰਾ ਬੈਂਚ ਨੇ ਕਿਹਾ ਕਿ ਇਸ ਹੁਕਮ ਨੂੰ ਅਜਿਹੇ ਸਾਰੇ ਮਾਮਲਿਆਂ ਵਿੱਚ ਮਿਸਾਲ ਮੰਨਿਆ ਜਾਵੇਗਾ।