ਨਵੀਂ ਦਿੱਲੀ: ਈਪੀਐਫਓ ਦੇ ਕੇਂਦਰੀ ਬੋਰਡ ਦੇ ਟਰੱਸਟੀ ਕਰਮਚਾਰੀਆਂ ਦੇ ਪੀਐਫ ਉਤੇ ਵਿਆਜ ਦਰ ਬਾਰੇ ਫ਼ੈਸਲਾ ਅਗਲੇ ਮਹੀਨੇ (ਮਾਰਚ) ਵਿਚ ਲੈਣਗੇ। ਇਹ ਦਰ 2021-22 ਦੀ ਜਮ੍ਹਾਂ ਰਾਸ਼ੀ ਉਤੇ ਲਾਗੂ ਹੋਵੇਗੀ। ਬੋਰਡ ਦੀ ਮੀਟਿੰਗ ਮਾਰਚ ਵਿਚ ਹੋਵੇਗੀ। ਕੇਂਦਰੀ ਕਿਰਤ ਮੰਤਰੀ ਭੁਪੇਂਦਰ ਯਾਦਵ ਨੇ ਦੱਸਿਆ ਕਿ ਫ਼ੈਸਲਾ ਵਿੱਤੀ ਵਰ੍ਹੇ ਦੀ ਆਮਦਨ ਦੇ ਅੰਦਾਜ਼ਿਆਂ ਉਤੇ ਨਿਰਭਰ ਕਰੇਗਾ। ਈਪੀਐਫਓ ਨੇ ਵਿੱਤੀ ਸਾਲ 2020-21 ਲਈ 8.5 ਪ੍ਰਤੀਸ਼ਤ ਵਿਆਜ ਦਰ ਦਿੱਤੀ ਸੀ। ਇਸ ਬਾਰੇ ਫ਼ੈਸਲਾ ਟਰੱਸਟੀਆਂ ਨੇ ਮਾਰਚ 2021 ਵਿਚ ਲਿਆ ਸੀ। -ਪੀਟੀਆਈ