ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਜਨਵਰੀ
ਦਿੱਲੀ ਦੇ ਵਪਾਰੀ ਵਰਗ ਵੱਲੋਂ ਥਾਲੀਆਂ ਖੜਕਾ ਕੇ ਸਰਕਾਰ ਨੂੰ ਦੁਕਾਨਾਂ ਉੱਤੇ ਲਾਗੂ ਕੀਤਾ ਗਿਆ ਔਡ-ਈਵਨ ਫਾਰਮੂਲਾ ਰੱਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਤਹਿਤ ਦੁਕਾਨਾਂ ਖੋਲ੍ਹਣ ਦੇ ਹੁਕਮ ਵਾਪਸ ਲਏ ਜਾਣ। ਇਸ ਸਬੰਧੀ ਸਦਰ ਬਜ਼ਾਰ ਵਿੱਚ ਵਪਾਰੀਆਂ ਦੀ ਐਸੋਸੀਏਸ਼ਨ ਵੱਲੋਂ ਥਾਲੀਆਂ ਖੜਕਾਈਆਂ ਗਈਆਂ।