ਮੰਡੀ ਗੋਬਿੰਦਗੜ੍ਹ: ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਨੇ ਕੰਪਲਟੈਂਸ ਯੂਨੀਵਰਸਿਟੀ ਮੈਡਰਿਡ ਦੇ ਸਹਿਯੋਗ ਨਾਲ ਹੋਲਾ ਇੰਡੀਆ ਕੰਪਨੀ ਨਾਲ ਇੱਕ ਸਮਝੌਤਾ ਪੱਤਰ (ਐੱਮਓਯੂ) ’ਤੇ ਹਸਤਾਖਰ ਕੀਤੇ। ਇਹ ਕੌਮੀ ਸਿੱਖਿਆ ਨੀਤੀ ਵਿਚ ਦਰਸਾਏ ਅਨੁਸਾਰ ਭਾਰਤ ਵਿਚ ਉੱਚ ਸਿੱਖਿਆ ਦੇ ਕੌਮਾਂਤਰੀਕਰਨ ਨੂੰ ਅੱਗੇ ਵਧਾਉਣ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਸਹਿਮਤੀ ਪੱਤਰ ’ਤੇ ਦੇਸ਼ ਭਗਤ ਯੂਨੀਵਰਸਿਟੀ ਦੇ ਕੁਲਪਤੀ ਡਾ. ਜ਼ੋਰਾ ਸਿੰਘ ਅਤੇ ਹੋਲਾ ਇੰਡੀਆ ਕੰਪਨੀ ਦੇ ਪ੍ਰਧਾਨ ਫ੍ਰਾਂਸਿਸਕੋ ਜੇਵੀਅਰ ਸੀਰਾ ਪਾਸਟਰ ਨੇ ਹਸਤਾਖਰ ਕੀਤੇ। ਇਸ ਮੌਕੇ ਗੈਬਰੀਅਲ ਕੈਸਟੇਲਾਨੋ, ਇਗਨਾਸੀਓ ਕਾਸਟੇਲਾਨੋ, ਅਮਿਤ ਸਾਹਨੀ, ਗੁਰਦੀਪਕ ਸਿੰਘ, ਡਾ. ਤਜਿੰਦਰ ਕੌਰ, ਡਾ. ਸੰਦੀਪ ਸਿੰਘ, ਡਾ. ਹਰਸ਼ ਸਦਾਵਰਤੀ, ਡਾ. ਵਰਿੰਦਰ ਸਿੰਘ, ਡਾ. ਐੱਲਐੱਸ ਬੇਦੀ, ਡਾ. ਚਰਨਜੀਤ ਕੌਰ ਸੋਹੀ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ