ਨਵੀਂ ਦਿੱਲੀ, 19 ਜਨਵਰੀ
ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਅੱਜ ਕਿਹਾ ਹੈ ਕਿ ਦੇਸ਼ ਵਿੱਚ ਨਿਯਮਤ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਦੀ ਮੁਅੱਤਲੀ ਨੂੰ 28 ਫਰਵਰੀ ਤੱਕ ਵਧਾ ਦਿੱਤਾ ਗਿਆ ਹੈ। ਭਾਰਤ ਵਿੱਚ 23 ਮਾਰਚ 2020 ਤੋਂ ਨਿਯਮਤ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਹਾਲਾਂਕਿ ਜੁਲਾਈ 2020 ਤੋਂ ਭਾਰਤ ਅਤੇ 40 ਦੇਸ਼ਾਂ ਵਿਚਕਾਰ ਵਿਸ਼ੇਸ਼ ਯਾਤਰੀ ਉਡਾਣਾਂ ਜਾਰੀ ਹਨ।