ਮੁੰਬਈ, 9 ਅਕਤੂਬਰ
Share market today: ਭਾਰਤੀ ਰਿਜ਼ਰਵ ਬੈਂਕ ਦੇ ਮੁਦਰਾ ਨੀਤੀ ਫੈ਼ਸਲੇ ਤੋਂ ਪਹਿਲਾਂ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ’ਚ ਬੈਂਚਮਾਰਕ ਇਕਵਿਟੀ ਸੂਚਕ ਚੜ੍ਹੇ ਹਨ। ਬੈਂਕਿੰਗ ਅਤੇ ਆਈਟੀ ਸ਼ੇਅਰਾਂ ’ਚ ਖਰੀਦਦਾਰੀ ਨਾਲ ਬਾਜ਼ਾਰਾਂ ‘ਚ ਸਕਾਰਾਤਮਕ ਰੁਖ਼ ਵਧਿਆ ਹੈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ’ਚ 123.45 ਅੰਕ ਜਾਂ 0.15 ਫੀਸਦੀ ਚੜ੍ਹ ਕੇ 81,758.26 ’ਤੇ ਬੰਦ ਹੋਇਆ। ਐੱਨਐੱਸਈ 39.65 ਅੰਕ ਜਾਂ 0.16 ਫੀਸਦੀ ਵਧ ਕੇ 25,052.80 ’ਤੇ ਪਹੁੰਚ ਗਿਆ।
ਸੈਂਸੈਕਸ ਦੀਆਂ 30 ਕੰਪਨੀਆਂ ’ਚੋਂ ਟਾਟਾ ਮੋਟਰਜ਼, ਟੈੱਕ ਮਹਿੰਦਰਾ, ਬਜਾਜ ਫਾਈਨਾਂਸ, ਮਾਰੂਤੀ ਸੁਜ਼ੂਕੀ ਇੰਡੀਆ, ਐੱਚਸੀਐੱਲ ਟੈਕਨਾਲੋਜੀ, ਸਟੇਟ ਬੈਂਕ ਆਫ ਇੰਡੀਆ, ਭਾਰਤੀ ਏਅਰਟੈੱਲ, ਏਸ਼ੀਅਨ ਪੇਂਟਸ ਅਤੇ ਐਕਸਿਸ ਬੈਂਕ ‘ਚ ਤੇਜ਼ੀ ਰਹੀ। ਆਈਟੀਸੀ, ਨੇਸਲੇ ਇੰਡੀਆ, ਐਚਡੀਐਫਸੀ ਬੈਂਕ, ਕੋਟਕ ਮਹਿੰਦਰਾ ਬੈਂਕ, ਰਿਲਾਇੰਸ ਇੰਡਸਟਰੀਜ਼ ਅਤੇ ਜੇਐਸਡਬਲਯੂ ਸਟੀਲ ਪਿੱਛੇ ਰਹੇ। ਐਕਸਚੇਂਜ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਮੰਗਲਵਾਰ ਨੂੰ 5,729.60 ਕਰੋੜ ਰੁਪਏ ਦੀਆਂ ਇਕਵਿਟੀਜ਼ ਨੂੰ ਆਫਲੋਡ ਕੀਤਾ, ਜਦੋਂ ਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ (DIIs) ਨੇ 7,000.68 ਕਰੋੜ ਰੁਪਏ ਦੀਆਂ ਇਕਵਿਟੀਜ਼ ਖਰੀਦੀਆਂ। -ਪੀਟੀਆਈ