ਨਵੀਂ ਦਿੱਲੀ, 6 ਸਤੰਬਰ
ਕਮਜ਼ੋਰ ਆਰਥਿਕ ਅੰਕੜਿਆਂ ਅਤੇ ਭਾਰਤ-ਚੀਨ ਸਰਹੱਦ ’ਤੇ ਜਾਰੀ ਤਣਾਅ ਦਰਮਿਆਨ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫਪੀਆਈ) ਨੇ ਇਸ ਮਹੀਨੇ ਦੇ ਪਹਿਲੇ ਚਾਰ ਵਪਾਰਕ ਸੈਸ਼ਨਾਂ ਦੌਰਾਨ ਭਾਰਤੀ ਪੂੰਜੀ ਬਾਜ਼ਾਰਾਂ ’ਚੋਂ ਖਾਲਸ ਰੂਪ ਵਿੱਚ 900 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਡਿਪਾਜ਼ਿਟਰੀ ਦੇ ਅੰਕੜਿਆਂ ਮੁਤਾਬਕ ਪਹਿਲੀ ਤੋਂ 4 ਸਤੰਬਰ ਤਕ ਐੱਫਪੀਆਈ ਨੇ ਸ਼ੇਅਰਾਂ ਤੋਂ 675 ਕਰੋੜ ਰੁਪਏ ਦੀ ਰਾਸ਼ੀ ਕੱਢੀ ਹੈ। ਇਸੇ ਤਰ੍ਹਾਂ ਵਿਦੇਸ਼ੀ ਨਿਵੇਸ਼ਕਾਂ ਨੇ ਕਰਜ਼ਾ ਜਾਂ ਬੌਂਡ ਬਾਜ਼ਾਰ ਤੋਂ 225 ਕਰੋੜ ਰੁਪਏ ਦੀ ਰਾਸ਼ੀ ਦਾ ਨਿਕਾਸ ਕੀਤਾ ਹੈ। ਹਾਲਾਂਕਿ ਅਗਸਤ ਮਹੀਨੇ ਇਨ੍ਹਾਂ ਨਿਵੇਸ਼ਕਾਂ ਨੇ ਭਾਰਤੀ ਪੂੰਜੀ ਬਾਜ਼ਾਰ ਵਿੱਚ 46,532 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਜੁਲਾਈ ਤੇ ਜੂਨ ’ਚ ਇਹ ਅੰਕੜਾ ਕ੍ਰਮਵਾਰ 3301 ਕਰੋੜ ਤੇ 24053 ਕਰੋੜ ਸੀ।