ਨਵੀਂ ਦਿੱਲੀ, 14 ਦਸੰਬਰ
ਜੀਮੇਲ ਤੇ ਗੂਗਲ ਦੀਆਂ ਕੁਝ ਹੋਰ ਸੇਵਾਵਾਂ ਦੇ ਕਰੈਸ਼ ਹੋਣ ਦੀ ਖ਼ਬਰ ਹੈ। ਕੰਪਨੀ ਨੇ ਸੇਵਾਵਾਂ ’ਚ ਆਈ ਖੜੋਤ ਲਈ ਅਜੇ ਤੱਕ ਕੋਈ ਕਾਰਨ ਨਹੀਂ ਦੱਸਿਆ। ਉਂਜ ਗੂਗਲ ਨੇ ਜੀ ਸੂਟ ਸਟੇਟਸ ਡੈਸ਼ਬੋਰਡ ’ਤੇ ਇੰਨਾ ਹੀ ਕਿਹਾ ਕਿ ਉਹ ਜੀਮੇਲ ਵਿੱਚ ਆਈ ਮੁਸ਼ਕਲ ਤੋਂ ਜਾਣੂ ਹੈ। ਜੀਮੇਲ ਬੰਦ ਹੋਣ ਕਰਕੇ ਵੱਡੀ ਗਿਣਤੀ ਵਰਤੋਂਕਾਰ ਅਸਰਅੰਦਾਜ਼ ਹੋਏ।
ਡੈਸ਼ਬੋਰਡ ਮੁਤਾਬਕ ਤਕਨੀਕੀ ਨੁਕਸ ਕਰਕੇ ਗੂਗਲ ਦੀਆਂ ਹੋਰਨਾਂ ਸੇਵਾਵਾਂ ਗੂਗਲ ਡਰਾਈਵ, ਗੂਗਲ ਡਾਕਸ ਤੇ ਗੂਗਲ ਮੀਟ ਵੀ ਅਸਰਅੰਦਾਜ਼ ਹੋਈ। ਇਸ ਤੋਂ ਪਹਿਲਾਂ ਟੈੱਕ ਜਾਇੰਟ ਨੂੰ ਇਸ ਸਾਲ ਅਗਸਤ ਵਿੱਚ ਹੀ ਇਸੇ ਨੁਕਸ ਨਾਲ ਦੋ ਚਾਰ ਹੋਣਾ ਪਿਆ ਸੀ। ਸੇਵਾਵਾਂ ਕਰੈਸ਼ ਹੋਣ ਕਰਕੇ ਵਰਤੋਕਾਰਾਂ ਨੂੰ ਜੀਮੇਲ ਤੇ ਯੂਟਿਊਬ ਖੋਲ੍ਹਣ ਵਿੱਚ ਖਾਸੀ ਮੁਸ਼ਕਲ ਆਈ। -ਪੀਟੀਆਈ